ਪਾਤੜਾਂ: ਸਬ ਡਿਵੀਜ਼ਨ ਪਾਤੜਾਂ ਦੇ ਇੱਕ ਪਿੰਡ ਦੀ ਨਾਬਾਲਗ ਲੜਕੀ ਜਦੋਂ ਘਰ ਵਿੱਚ ਇਕੱਲੀ ਸੀ ਤਾਂ ਦੋ ਵਿਅਕਤੀਆਂ ਨੇ ਘਰ ਤੋਂ ਨਸ਼ੀਲੀ ਦਵਾਈ ਸੁੰਘਾ ਕੇ ਅਗਵਾ ਕਰ ਲਈ ਤੇ ਉਸ ਨਾਲ ਜਬਰਜਨਾਹ ਕੀਤਾ। ਥਾਣਾ ਮੁਖੀ ਪਾਤੜਾਂ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਬਾਲਿਗ ਲੜਕੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਲੰਘੀ ਰਾਤ ਘਰ ਵਿਚ ਇਕੱਲੀ ਹੀ ਸੀ ਕਰੀਬ ਰਾਤ ਗਿਆਰਾਂ ਵਜੇ ਦਰਵਾਜ਼ਾ ਖੜਕਿਆ ਤੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਮੂੰਹ ’ਤੇ ਰੁਮਾਲ ਰੱਖ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਉਹ ਆਪਣੇ ਮੋਟਰਸਾਈਕਲ ਉੱਤੇ ਬਿਠਾ ਕੇ ਕਿਸੇ ਅਣਪਛਾਤੀ ਜਗ੍ਹਾ ਲੈ ਗਏ ਉਸ ਨਾਲ ਬਲਾਤਕਾਰ ਕੀਤਾ। ਅਗਲੇ ਦਿਨ ਉਸ ਦੀ ਭੂਆ ਦੇ ਪਿੰਡ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਨੂਪ ਸਿੰਘ ਵਾਸੀ ਧੂਹੜ ਅਤੇ ਉਸ ਦੇ ਇੱਕ ਸਾਥੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਦਾ ਭਰੋਸਾ ਪ੍ਰਗਟ ਕੀਤਾ ਹੈ। -ਪੱਤਰ ਪ੍ਰੇਰਕ