ਖੇਤਰੀ ਪ੍ਰਤੀਨਿਧ
ਪਟਿਆਲਾ, 7 ਫਰਵਰੀ
ਪਟਿਆਲਾ ਜ਼ਿਲ੍ਹੇ ਦੇ ਪਿੰਡ ਸਹੌਲੀ ਨਾਲ ਸਬੰਧਤ ਪੁਲੀਸ ਅਧਿਕਾਰੀ ਰਣਬੀਰ ਸਿੰਘ ਖੱਟੜਾ ਨੂੰ ਸਰਕਾਰ ਨੇ ਡੀਆਈਜੀ ਤੋਂ ਪਦਉਨਤ ਕਰ ਕੇ ਆਈਜੀ ਬਣਾ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੂੰ ਬਾਕਾਇਦਾ ਡੀਜੀਪੀ ਦਿਨਕਰ ਗੁਪਤਾ ਨੇ ਸਟਾਰ ਵੀ ਲਾਇਆ। ਜ਼ਿਕਰਯੋਗ ਹੈ ਕਿ ਖੱਟੜਾ ਬਹੁਚਰਚਿਤ ਬਰਗਾੜੀ ਬੇਅਦਬੀ ਕਾਂਡ ਸਬੰਧੀ ਸਿੱੱਟ ਦੇ ਮੁਖੀ ਵੀ ਰਹੇ ਹਨ। ਉਹ 1993 ਤੋਂ 2015 ਤੱੱਕ ਪਟਿਆਲਾ ਸਮੇਤ ਦਰਜਨ ਭਰ ਜ਼ਿਲ੍ਹਿਆਂ ਦੇ ਐੱਸਐੱਸਪੀ ਰਹੇ ਹਨ। ਜਦਕਿ ਡੀਆਈਜੀ ਵਜੋਂ ਉਨ੍ਹਾਂ ਨੇ ਬਠਿੰਡਾ, ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਸੇਵਾਵਾਂ ਨਿਭਾਈਆਂ ਹਨ।