ਪੱਤਰ ਪ੍ਰੇਰਕ
ਰਾਜਪੁਰਾ, 14 ਮਈ
ਪੰਜਾਬ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਕੌਂਸਲਰਾਂ ਦਾ ਦਲ ਬਦਲੀ ਕਰਕੇ ਸੱਤਾਧਾਰੀ ਧਿਰ (ਆਪ) ਵਿੱਚ ਸ਼ਾਮਿਲ ਹੋਣਾ ਜਾਰੀ ਹੈ। ਇਸ ਦੇ ਬਾਵਜੂਦ ਕੌਂਸਲ ਦੇ ਕਾਂਗਰਸੀ ਪ੍ਰਧਾਨ ਦੀ ਕੁਰਸੀ ’ਤੇ ਪਕੜ ਬਰਕਰਾਰ ਹੈ। ਪ੍ਰੰਤੂ ਦਲ ਬਦਲੀ ਦੇ ਤਾਜ਼ਾ ਮਾਮਲੇ ਵਿੱਚ ਇਥੋਂ ਦੇ ਕਈ ਵਾਰ ਕੌਂਸਲਰ ਰਹੇ ਸੁਸ਼ੀਲ ਸ਼ਾਹੀ ਵੀ ਪਿੱਛੇ ਨਹੀਂ ਰਹੇ ਅਤੇ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਆਪ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਉਹ ਕਾਂਗਰਸ, ਫਿਰ ਭਾਜਪਾ, ਫਿਰ ਅਕਾਲੀ ਦਲ, ਫਿਰ ਕਾਂਗਰਸ ਤੇ ਹੁਣ ਆਪ ਵਿੱਚ ਸ਼ਾਮਲ ਹੋ ਗਏ ਹਨ। ਹਲਕਾ ਰਾਜਪੁਰਾ ਵਿੱਚ ਕਿਸੇ ਵੀ ਮਿਊਂਸਿਪਲ ਕੌਂਸਲਰ ਵੱਲੋਂ ਦਲ ਬਦਲੀ ਕੀਤੇ ਜਾਣ ਦਾ ਇਹ ਵੀ ਇੱਕ ਰਿਕਾਰਡ ਹੈ।