ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਭਾਰਤੀ ਰੇਲ ਦੀ ਡੀਜ਼ਲ ਨਵੀਨੀਕਰਨ ਇੰਜਣ (ਡੀਐਮਡਬਲਿਊ) ਵਿੱਚ ਕੰਮ ਕਰਨ ਵਾਲੀ 25 ਸਾਲਾ ਡਿਸਕਸ ਥਰੋਅਰ ਸੁੱਟਣ ਵਾਲੀ ਕਮਲਪ੍ਰੀਤ ਕੌਰ ਵੱਲੋਂ ਟੋਕਿਓ ਓਲੰਪਿਕ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕਰਨ ਕਰ ਕੇ ਡੀਐਮਡਬਲਿਊ ਵਿੱਚ ਜਸ਼ਨਾਂ ਦਾ ਮਾਹੌਲ ਹੈ। ਭਾਰਤ ਦਾ ਪ੍ਰਤੀਨਿਧ ਕਰਨ ਵਾਲੀ ਕਮਲਪ੍ਰੀਤ ਕੌਰ ਕਰਕੇ ਡੀਐ ਮਡਬਲਿਊ ਦਾ ਨਾਮ ਉੱਚਾ ਹੋਇਆ ਹੈ। ਡੀਐਮਡਬਲਿਊ ਦੇ ਮੁੱਖ ਪ੍ਰਬੰਧਕ ਐੱਸ ਐਨ ਦੂਬੇ ਨੇ ਕਿਹਾ ਕਿ ਟੋਕਿਓ ਉਲੰਪਿਕ ਵਿਚ ਕਮਲਪ੍ਰੀਤ ਕੌਰ ਨੇ 64.00 ਮੀਟਰ ਦੇ ਸਰਬਸ੍ਰੇਸ਼ਟ ਥਰੋਅਰ ਦੇ ਨਾਲ ਟੋਕਿਓ ਉਲੰਪਿਕ ਤੇ ਕਬਜ਼ਾ ਕੀਤਾ। ਜਿਸ ਦਾ ਅਗਲਾ ਪ੍ਰਦਰਸ਼ਨ 2 ਅਗਸਤ ਨੂੰ ਹੋਵੇਗਾ, ਜਿਸ ਲਈ ਸਾਡਾ ਸਾਰਾ ਮੁਲਾਜ਼ਮ ਵਰਗ, ਅਧਿਕਾਰੀ ਵਰਗ ਤੇ ਸਾਰਾ ਪਰਿਵਾਰ ਕਮਲਪ੍ਰੀਤ ਕੌਰ ਦੀ ਜਿੱਤ ਦੀ ਆਸ ਕਰਦਾ ਹੋਇਆ ਪ੍ਰਮਾਤਮਾ ਤੋਂ ਦੁਆ ਮੰਗਦਾ ਹੈ।