ਖੇਤਰੀ ਪ੍ਰਤੀਨਿਧ
ਪਟਿਆਲਾ, 20 ਜਨਵਰੀ
17 ਫਰਵਰੀ ਤੱਕ ਮਨਾਏ ਜਾ ਰਹੇ 32ਵੇਂ ਕੌਮੀ ਸੜਕ ਸੁਰੱਖਿਆ ਮਾਹ ਤਹਿਤ ਅੱਜ ‘ਆਪਣੀ ਸਵਾਰੀ ਬਾਰੇ ਜਾਣੋ’ ਦੇ ਦੂਜੇ ਗੇੜ ’ਚ ਆਟੋ ਚਾਲਕਾਂ ਦੀ ਪਛਾਣ ਦਰਸਾਉਂਦੇ 50 ਤਿੰਨ ਪਹੀਆ ਵਾਹਨ ’ਤੇ ਕਿਊ ਆਰ ਕੋਡ ਦੇ ਸਟਿੱਕਰ ’ਚ ਲਗਾਏ ਗਏ, ਜਿਸ ’ਚ ਵਾਹਨ ਦਾ ਰਜਿਸਟਰੇਸ਼ਨ ਨੰਬਰ, ਡਰਾਈਵਰ ਦਾ ਨਾਮ, ਪਤਾ ਅਤੇ ਮੋਬਾਈਲ ਫੋਨ ਸਮੇਤ ਐਮਰਜੈਂਸੀ ਨੰਬਰਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਸਟਿੱਕਰ ਲੱਗੇ ਵਾਹਨ ਐੱਸਪੀ (ਟਰੈਫਿਕ) ਪਲਵਿੰਦਰ ਚੀਮਾ ਨੇ ਅੱਜ ਸਥਾਨਕ ਸ਼ਹਿਰ ਵਿਚਲੇ ਬਾਰਾਂਦਰੀ ਬਾਗ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੇ। ਪਟਿਆਲਾ ਸਿਟੀ-1 (ਟਰੈਫਿਕ) ਜੁਗਰਾਜ ਸਿੰਘ ਅਤੇ ਪਟਿਆਲਾ ਸਿਟੀ-2 (ਟਰੈਫਿਕ) ਭਗਵਾਨ ਸਿੰਘ ਲਾਡੀ ਨੇ ਵੀ ਆਟੋ ਚਾਲਕਾਂ ਨਾਲ਼ ਵਿਚਾਰ ਚਰਚਾ ਕੀਤੀ।