ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਦਸੰਬਰ
ਪੱਤਰ ਵਿਹਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਰਸਾਂ ਦੀ ਦਾਖਲਾ ਤਰੀਕ ਵਿੱਚ 31 ਦਸੰਬਰ ਤਕ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚਲਾਏ ਜਾਂਦੇ ਕੋਰਸਾਂ ਦੀਆਂ ਅੰਤਿਮ ਮਿਤੀਆਂ ਪਿਛਲੇ ਮਹੀਨੇ ਖ਼ਤਮ ਹੋ ਗਈਆਂ ਸਨ। ਵਿਦਿਆਰਥੀਆਂ ਦੇ ਦਾਖ਼ਲੇ ਦੀਆਂ ਅੰਤਿਮ ਮਿਤੀਆਂ ਵਿੱਚ ਵਾਧਾ ਹੋਣ ਨਾਲ ਲੇਟ ਨਤੀਜਾ ਆਉਣ ਵਾਲੇ ਵਿਦਿਆਰਥੀਆਂ ਨੂੰ ਇਕ ਮੌਕਾ ਹੋਰ ਮਿਲ ਜਾਵੇਗਾ। ਪੱਤਰ ਵਿਹਾਰ ਸਿੱਖਿਆ ਵਿਭਾਗ ਦੇ ਸਾਰੇ ਕੋਰਸਾਂ ਦੇ ਪਹਿਲੇ ਸਮੈਸਟਰ ਵਿੱਚ ਦਾਖ਼ਲੇ ਇੱਕ ਵਾਰੀ ਫਿਰ ਸ਼ੁਰੂ ਹੋ ਗਏ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।