ਪੰਜਾਬ ਹੋਮ ਗਾਰਡ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਰਾਸ਼ਟਰਪਤੀ ਮੈਡਲ

ਪੰਜਾਬ ਹੋਮ ਗਾਰਡ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਰਾਸ਼ਟਰਪਤੀ ਮੈਡਲ

ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਸਤੰਬਰ

ਪੰਜਾਬ ਹੋਮਗਾਰਡ ਜ਼ਿਲ੍ਹਾ ਪਟਿਆਲਾ ਦੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਵਿਭਾਗ ਅੰਦਰ ਨਿਭਾਈ ਗਈ ਸੁਚੱਜੀ ਕਾਰਗੁਜਾਰੀ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਵਿਸ਼ੇਸ਼ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਨਾਲ਼ ਸਨਮਾਨਿਆ ਹੈ। ਇਥੇ ਪਟਿਆਲਾ ਵਿੱਚ ਹੋਏ ਸਮਾਗਮ ਦੌਰਾਨ ਸ੍ਰੀੀ ਧਾਲੀਵਾਲ ਨੂੰ ਇਹ ਮੈਡਲ ਪੰਜਾਬ ਹੋਮਗਾਰਡ ਦੇ ਡੀਜੀਪੀ ਸਿਰੀ ਵੀਕੇ ਭਾਵੜਾ ਵੱਲੋਂ ਦਿੱਤਾ ਗਿਆ। ਡੀਜੀਪੀ ਭਾਵੜਾ ਨੇ ਖੁਦ ਸ੍ਰੀ ਧਾਲੀਵਾਲ ਨੂੰ ਇਹ ਮੈਡਲ ਲਾਇਆ। ਇਸ ਦੌਰਾਨ ਪਟਿਆਲਾ ਦੇ ਆਈਜੀ ਜਤਿੰਦਰ ਸਿੰਘ ਔਲਖ, ਐੱਸਐੱਸਪੀ ਵਿਕਰਮਜੀਤ ਦੁੱਗਲ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All