ਖੇਤਰੀ ਪ੍ਰਤੀਨਿਧ
ਪਟਿਆਲਾ, 7 ਨਵੰਬਰ
ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਅਤੇ ਸਰਕਾਰੀ ਰਵਈਏ ਖ਼ਿਲਾਫ਼ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਇੰਜਨੀਅਰ 8 ਅਤੇ 9 ਨਵੰਬਰ ਨੂੰ ਹੜਤਾਲ਼ ’ਤੇ ਰਹਿਣਗੇ। ਹੜਤਾਲ਼ੀ ਇੰਜਨੀਅਰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿੱਚ ਧਰਨਾ ਵੀ ਦੇਣਗੇ। ਇਨ੍ਹਾਂ ਵਿੱਚ ਰਾਜ ਦੇ ਸਮੂਹ ਵਿਭਾਗਾਂ ਨਾਲ਼ ਸਬੰਧਤ ਜੂਨੀਅਰ ਇੰਜਨੀਅਰ (ਜੇ.ਈ), ਸਹਾਇਕ ਇੰਜਨੀਅਰ (ਏ.ਈ) ਤੇ ਪਦ ਉਨਤ ਉੁਪ ਮੰਡਲ ਇੰਜਨੀਅਰ ਸ਼ਾਮਲ ਹਨ।