ਪਟਿਆਲਾ: ਪੀਆਰਟੀਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮੀਟਿੰਗ ਇਥੇ ਹੋਈ। ਮੀਟਿੰਗ ’ਚ ਮੁਲਾਜ਼ਮਾਂ ਨੂੰ ਅੱਧੀ ਤਨਖਾਹ ਤੇ ਪੈਨਸ਼ਨ ਪਾਉਣ ਸਬੰਧੀ ਮੈਨਜਮੈਂਟ ਅਤੇ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਹੀ ਨਿਰਮਲ ਸਿੰਘ ਧਾਲੀਵਾਲ ਭਿੰਦਰ ਸਿੰਘ, ਉੱਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਸਬੰਧੀ 16 ਸਤੰਬਰ ਨੂੰ ਮਿਨੀ ਸਕੱਤਰੇਤ ਸਾਹਮਣੇ ਰੋਸ ਧਰਨਾ ਦੇਣ ਦਾ ਫੈਸਲਾ ਲਿਆ ਗਿਆ।-ਖੇਤਰੀ ਪ੍ਰਤੀਨਿਧ