ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੁਲਾਈ
ਇੱਥੇ ਗੈਸਟ ਫੈਕਲਟੀ ਕਾਸਟੀਚੂਐਂਟ/ਨੇਬਰਹੁੱਡ ਅਧਿਆਪਕਾਂ ਦਾ ਧਰਨਾ ਅਠਾਰ੍ਹਵੇਂ ਦਿਨ ਅਤੇ ਭੁੱਖ ਹੜਤਾਲ ਦਸਵੇਂ ਦਿਨ ਵੀ ਜਾਰੀ ਰਹੀ।
ਅੱਜ ਭੁੱਖ ਹੜਤਾਲ ’ਤੇ ਪ੍ਰੋ. ਬੇਅੰਤ ਸਿੰਘ ਅਤੇ ਪ੍ਰੋ. ਮਨਪ੍ਰੀਤ ਸਿੰਘ ਬੈਠੇ। ਗੈਸਟ ਫੈਕਲਟੀ ਅਧਿਆਪਕਾਂ ਦਾ ਕਹਿਣਾ ਹੈ ਕਿ ਸਿਰਫ 8 ਮਹੀਨੇ ਤਨਖਾਹ ਤੇ 12 ਮਹੀਨੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹ੍ਵਾ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਵੱਲੋਂ ਜਾਰੀ ਇੱਕ ਪੱਤਰ ਦੁਆਰਾ ਵੀ ਯੂਨੀਵਰਸਿਟੀ ਪ੍ਰਸਾਸ਼ਨ ਨੇ 11 ਮਹੀਨੇ 25 ਦਿਨ ਕੰਮ ਕਰਨ ਦੀ ਗੱਲ ਵੀ ਆਖੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਕੰਮ 12 ਮਹੀਨੇ ਕਰੋਗੇ, ਪਰ ਮਿਹਨਤਾਨਾ 8 ਮਹੀਨੇ ਹੀ ਦਿੱਤਾ ਜਾਵੇਗਾ। ਇਸ ਨੂੰ ਤਾਨਾਸ਼ਾਹੀ ਰਵੱਈਆ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਧਰਨਾ ਇਸੇ ਗੱਲ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਹੈ। ਇਸ ਧਰਨੇੇ ਨੂੰ ਧਰਨੇ ਪ੍ਰੋ ਗੁਰਮੀਤ ਸਿੰਘ ,ਪ੍ਰੋ ਸੁਮੀਤ, ਪ੍ਰੋ ਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾ ਕਿਹਾ ਕਿ ਯੂਨੀਵਰਸਿਟੀ ਕਾਲਜ ਅਧਿਆਪਕ ਕਈ ਸਾਲਾਂ ਤੋਂ ਸ਼ੋਸ਼ਣ ਦਾ ਸਿਕਾਰ ਹੋ ਰਹੇ ਹਨ ਤੇ ਉਨ੍ਹਾਂ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਵੀ ਉਨ੍ਹਾਂ ਦੇ ਨਾਲ ਹੀ ਸੰਘਰਸ਼ ਵਿੱਚ ਸ਼ਾਮਲ ਹਨ ਜੋ ਕਿ ਅਜੋਕੀ ਸਿੱਖਿਆ ਲਈ ਤ੍ਰਾਸਦੀ ਹੈ। ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਸਾਰੇ ਦੇ ਸਾਰੇ ਗੈਸਟ ਫੈਕਲਟੀ ਅਧਿਆਪਕ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਤੇ ਨਿਯਤ ਪ੍ਰਕਿਆ ਤਹਿਤ ਇਟਰਵਿਊ ਦੁਆਰਾ ਚੁਣੇ ਹੋਏ ਹਨ। ਇਹਨਾਂ ਵਿੱਚੋਂ ਬਹੁਤੇ ਯੂਨੀਵਰਸਿਟੀ ਦੀ ਸਰਵ ਉੱਚ ਡਿਗਰੀ ਪ੍ਰਾਪਤ ਅਧਿਆਪਕ ਹਨ।