ਖੇਤਰੀ ਪ੍ਰਤੀਨਿਧ
ਪਟਿਆਲਾ, 27 ਜਨਵਰੀ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਸਿੰੰਘ ਲੁਬਾਣਾ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਹਮਾਇਤ ’ਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਦੋ ਰੋਜ਼ਾ ਸਮੂਹਿਕ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਤਿਰੰਗੇ, ਕਿਸਾਨੀ ਤੇ ਲਾਲ ਝੰਡੇ ਲਾ ਕੇ ਰੈਲੀਆਂ ਕਰਦਿਆਂ, ਪੰਜਾਬ ਸਰਕਾਰ ਤੋਂ ਵਾਅਦਿਆਂ ਦੀ ਪੂਰਤੀ ਮੰਗੀ ਗਈ।ਇਸ ਦੌਰਾਨ ਰਜਿੰਦਰਾ ਹਸਪਤਾਲ ਵਿਖੇ ਦੋ ਰੋਜਾ ਭੁੱਖ ਹੜਤਾਲ ਦੀ ਸੰਪੂਰਨਤਾ ’ਤੇ ਗਣਤੰਤਰ ਦਿਵਸ ਮੌਕੇ ਮੁਲਾਜਮਾਂ ਨੇ ਰੋਸ ਰੈਲੀ ਵੀ ਕੀਤੀ। ਜਿਸ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰੰਘ ਲੁਬਾਣਾ ਸਮੇਤ ਸਵਰਨ ਸਿੰਘ ਬੰਗਾ, ਨਿਰਮਲ ਧਾਲੀਵਾਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਦਰਸ਼ਨ ਲੁਬਾਣਾ ਤੇ ਹੋਰਾਂ ਦੀ 25 ਜਨਵਰੀ ਨੂੰ ਮੁੱਖ ਮੰਤਰੀ ਨਾਲ ਹੋਈ ਮੁਲਾਕਾਤ ਦੌਰਾਨ ਮੰਗਾਂ ਦੀ ਪੂਰਤੀ ਦੇ ਭਰੋਸੇ ਤਹਿਤ ਮੁਲਾਜ਼ਮਾਂ ਨੇ 26 ਦਾ ਵਿਸ਼ਾਲ ਰੋਸ ਮਾਰਚ ਟਾਲ਼ ਦਿੱਤਾ ਸੀ।