ਪਾਤੜਾਂ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਸੱਦੇ ’ਤੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਸਕੱਤਰ ਨਿਧਾਨ ਸਿੰਘ ਜ਼ੈਖਰ ਦੀ ਅਗਵਾਈ ਵਿੱਚ ਨਰਸਰੀ ਤੋਂ ਪੰਜਵੀਂ ਤੱਕ ਦੇ ਸਕੂਲ ਖੁੱਲ੍ਹਵਾਉਣ ਲਈ ਦਿੱਲੀ -ਸੰਗਰੂਰ ਕੌਮੀ ਮੁੱਖ ਮਾਰਗ ਉਤੇ ਪੈਂਦੇ ਗੋਬਿੰਦਪੁਰਾ ਪੈਂਦ ਟੌਲ ਪਲਾਜ਼ੇ ਉੱਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਕਿਹਾ ਕਿ ਜਦੋਂ ਸਾਰਾ ਕੁਝ ਖੁੱਲਾ ਹੈ। ਰਾਜਨੀਤਕ ਇਕੱਠ ਹੋ ਰਹੇ ਹਨ। ਬੱਚਿਆਂ ਨੂੰ ਹੋਰ ਕਿਤੇ ਵੀ ਜਾਣ ਦੀ ਮਨਾਹੀ ਨਹੀਂ ਹੈ ਪ੍ਰੰਤੂ ਸਰਕਾਰ ਨੇ ਸਕੂਲਾਂ ਵਿੱਚ ਜਾਣ ਦੀ ਕਿਉਂ ਮਨਾਹੀ ਕੀਤੀ ਹੋਈ ਹੈ। -ਪੱਤਰ ਪ੍ਰੇਰਕ