ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੂਨ
ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਅਤੇ ਪ੍ਰੈੱਸ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਰਹੇ ਪ੍ਰੋ. ਸੁਰਜੀਤ ਸਿੰਘ ਨੇ ‘ਪ੍ਰੋਫ਼ੈਸਰ ਇੰਚਾਰਜ’ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦਾ ਪੰਜਾਬੀ ਅਕਾਦਮਿਕ ਜਗਤ ਵਿੱਚ ਵੱਡਾ ਨਾਮ ਹਨ। ਇਸ ਮੌਕੇ ਉਚੇਚੇ ਤੌਰ ’ਤੇ ਮੌਜੂਦ ਰਹੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਬਲੀਕੇਸ਼ਨ ਬਿਊਰੋ ਅਤੇ ਪ੍ਰੈੱਸ ਆਪਣੀ ਪੁਰਾਣੀ ਚੜ੍ਹਤ ਬਹਾਲ ਕਰਨਾ ਯਕੀਨੀ ਬਣਾ ਲਵੇਗਾ। ਉਨ੍ਹਾਂ ਵੱਲੋਂ ਪਬਲੀਕੇਸ਼ਨ ਬਿਊਰੋ ਦੇ ਸਮੁੱਚੇ ਅਮਲੇ ਨਾਲ ਵੀ ਗੱਲਬਾਤ ਕੀਤੀ ਗਈ। ਜਿਸ ਦੌਰਾਨ ਪਬਲੀਕੇਸ਼ਨ ਬਿਊਰੋ ਦੇ ਕੰਮ ਕਾਜ ਦੀ ਵਿਧੀ ਨੂੰ ਜਾਣਨ ਦੀ ਕੋਸਿਸ਼ ਕੀਤੀ ਅਤੇ ਆਪਣੇ ਕੁਝ ਸੁਝਾਅ ਵੀ ਪੇਸ਼ ਕੀਤੇ ਗਏ। ਪ੍ਰੋ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਅਹਿਮ ਵਿਭਾਗ ਦੀ ਸ਼ਾਨ ਨੂੰ ਮੁੜ ਤੋਂ ਬਹਾਲ ਕਰਨ ਦੇ ਸੁਹਿਰਦ ਯਤਨ ਕੀਤੇ ਜਾਣਗੇ। ਪ੍ਰੋ. ਸੁਰਜੀਤ ਨੇ ਦੱਸਿਆ ਕਿ ਇਸ ਵਿਭਾਗ ਦੇ ਪੁਸਤਕਾਂ ਦੀ ਛਪਾਈ, ਵਿਕਰੀ, ਕਿਤਾਬਾਂ ਦੀ ਸਾਂਭ ਸੰਭਾਲ ਨਾਲ ਸੰਬੰਧਤ ਸਟੋਰ ਦੇ ਕਾਰਜ ਅਤੇ ਪ੍ਰੈੱਸ ਨਾਲ ਜੁੜੇ ਕਾਰਜ ਪ੍ਰਮੁੱਖ ਕਾਰਜ ਹਨ।