ਰਵੇਲ ਸਿੰਘ ਭਿੰਡਰ
ਪਟਿਆਲਾ, 20 ਅਪਰੈਲ
ਪੰਜਾਬ ਸਰਕਾਰ ਨੇ ਪ੍ਰੋ. ਅਰਵਿੰਦ ਨੂੰ ਪੰਜਾਬੀ ਯੂਨੀਵਰਸਿਟੀ ਦਾ ਅਗਲਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਵਾਈਸ ਚਾਂਸਲਰ ਦੇ ਨਾਂ ਸਬੰਧੀ ਫਾਈਲ ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਭੇਜੀ ਗਈ ਸੀ, ਜਿਸ ’ਤੇ ਉਨ੍ਹਾਂ ਸਹੀ ਪਾ ਦਿੱਤੀ ਹੈ।
ਦੱਸਣਯੋਗ ਹੈ ਕਿ ਪ੍ਰੋ. ਬੀਐੱਸ ਘੁੰਮਣ ਦੇ ਅਸਤੀਫਾ ਦੇਣ ਮਗਰੋਂ ਕਈ ਮਹੀਨਿਆਂ ਤੋਂ ਯੂਨੀਵਰਸਿਟੀ ਬਿਨਾਂ ਰੈਗੂਲਰ ਵਾਈਸ ਚਾਂਸਲਰ ਦੇ ਚੱਲ ਰਹੀ ਸੀ। ਪ੍ਰੋ. ਅਰਵਿੰਦ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਮੂਲ ਰੂਪ ’ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਪ੍ਰੋ. ਅਰਵਿੰਦ ਫਿਜ਼ਿਕਸ ਦੇ ਪ੍ਰੋਫੈਸਰ ਹਨ। ਉਨ੍ਹਾਂ ਮਾਸਟਰ ਡਿਗਰੀ ਆਈਆਈਟੀ ਕਾਨਪੁਰ ਤੋਂ ਜਦਕਿ ਪੀਐੱਚਡੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਤੋਂ ਕੀਤੀ ਸੀ। ਇਸ ਸਮੇਂ ਉਹ ਆਈਆਈਐੱਸਈਆਰ ਮੁਹਾਲੀ ’ਚ ਬਤੌਰ ਕਾਰਜਸ਼ੀਲ ਸਨ।