ਪ੍ਰਧਾਨਗੀ ਮਾਮਲਾ: ਟਰੱਕ ਅਪਰੇਟਰਾਂ ਵੱਲੋਂ ਧਰਨਾ : The Tribune India

ਪ੍ਰਧਾਨਗੀ ਮਾਮਲਾ: ਟਰੱਕ ਅਪਰੇਟਰਾਂ ਵੱਲੋਂ ਧਰਨਾ

ਪ੍ਰਧਾਨਗੀ ਮਾਮਲਾ: ਟਰੱਕ ਅਪਰੇਟਰਾਂ ਵੱਲੋਂ ਧਰਨਾ

ਟਰੱਕ ਅਪਰੇਟਰਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਲਾਇਆ ਧਰਨਾ।

ਸੁਭਾਸ਼ ਚੰਦਰ

ਸਮਾਣਾ, 4 ਅਕਤੂਬਰ

ਸੱਤਾਧਾਰੀ ਧਿਰ ਵੱਲੋਂ ਬੀਤੇ ਦਿਨ ਟਰੱਕ ਯੂਨੀਅਨ ਦੇ ਨਵੇਂ ਬਣਾਏ ਪ੍ਰਧਾਨਾਂ ਦੇ ਮਾਮਲੇ ਦੇ ਸਬੰਧ ’ਚ ਐੱਸ.ਡੀ.ਐੱਮ. ਵੱਲੋਂ ਦੋਵਾਂ ਧਿਰਾਂ ਨਾਲ ਮੰਗਲਵਾਰ ਨੂੰ ਕੀਤੀ ਮੀਟਿੰਗ ਬੇਸਿੱਟਾ ਰਹਿਣ ’ਤੇ ਪਹਿਲਾਂ ਤੋਂ ਚੱਲੇ ਆ ਰਹੇ ਪ੍ਰਧਾਨ ਜਸਦੀਪ ਸਿੰਘ ਜੋਲੀ ਦੇ ਸੈਂਕੜੇ ਸਮਰਥਕਾਂ ਨੇ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਦੱਸਦਿਆਂ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਚ ਧਰਨਾ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਥੋਪੇ ਗਏ ਪ੍ਰਧਾਨ ਹਟਾਉਣ ਦੀ ਮੰਗ ਕੀਤੀ। ਟਰੱਕ ਅਪਰੇਟਰਾਂ ਵੱਲੋਂ ਚੌਕ ’ਚ ਚਾਰੇ ਪਾਸੇ ਟਰੱਕ ਖੜ੍ਹੇ ਕਰ ਕੇ ਜਾਮ ਲਗਾਇਆ ਗਿਆ। ਕਈ ਘੰਟੇ ਲੱਗੇ ਜਾਮ ਨੂੰ ਡੀ.ਐੱਸ.ਪੀ. ਸਮਾਣਾ ਸੌਰਵ ਜਿੰਦਲ ਨੇ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਖੁੱਲ੍ਹਵਾਇਆ। ਐੱਸ.ਡੀ.ਐੱਮ. ਚਰਨਜੀਤ ਸਿੰਘ ਨੇ ਦੱਸਿਆ ਕਿ ਟਰੱਕ ਯੂਨੀਅਨ ਦਾ ਕੰਮ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆਂ ਮੈਨੇਜਰ ਦੇ ਸਪੁਰਦ ਕਰ ਦਿੱਤਾ ਗਿਆ ਹੈ ਤਾਂ ਕਿ ਝੋਨੇ ਦੀ ਢੋਆ-ਢੁਆਈ ਲਈ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਰੂਪ ਸਿੰਘ ਸੰਧਾ, ਰਾਜਿੰਦਰ ਸਿੰਘ ਫਤਿਹਗੜ੍ਹ ਛੰਨਾ ਤੇ ਗੁਰਮੀਤ ਸਿੰਘ ਸਣੇ ਵੱਡੀ ਗਿਣਤੀ ’ਚ ਟਰੱਕ ਅਪਰੇਟਰ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All