ਪੱਤਰ ਪ੍ਰੇਰਕ
ਘਨੌਰ, 8 ਦਸੰਬਰ
ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਘਨੌਰ ਮੁੱਖ ਚੋਣ ਦਫਤਰ ਦਾ ਉਦਘਾਟਨ ਵਰਕਰਾਂ ਦੀ ਰੈਲੀ ਕਰਕੇ ਕੀਤਾ ਗਿਆ। ਗਠਜੋੜ ਦੇ ਉਮੀਦਵਾਰ ਚੰਦੂਮਾਜਰਾ ਵੱਲੋਂ ਚੋਣ ਦਾ ਆਗਾਜ਼ ਕਰਨ ਵਿੱਚ ਪਹਿਲ ਕੀਤੀ ਗਈ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆ ਉਨ੍ਹਾਂ ਆਖਿਆ ਕਿ ਲੋਕਾਂ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਪ੍ਰਤੀ ਗਠਜੋੜ ਦੇ ਹੱਕ ਵਿੱਚ ਵੇਖੇ ਜਾ ਰਹੇ ਪ੍ਰਭਾਵ ਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1996 ਦੀਆਂ ਲੋਕ ਸਭਾ ਵਾਲਾ ਇਤਿਹਾਸ ਦੁਹਰਾਉਣਗੇ।
ਸੁਖਬੀਰ ਬਾਦਲ ਦੀ ਦੇਵੀਗੜ੍ਹ ਰੈਲੀ ਸਬੰਧੀ ਤਿਆਰੀਆਂ
ਦੇਵੀਗੜ੍ਹ (ਪੱਤਰ ਪ੍ਰੇਰਕ): ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੱਲ ਵਲੋਂ ਹਲਕਾ ਪੱਧਰੀ ਰੈਲੀ 12 ਦਸੰਬਰ ਨੂੰ ਅਨਾਜ ਮੰਡੀ ਦੇਵੀਗੜ੍ਹ ਵਿੱਚ ਕੀਤੀ ਜਾ ਰਹੀ ਹੈ, ਜੋ ਕਿ ਹਲਕਾ ਸਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਦਾ ਅਗਾਜ਼ ਕਰੇਗੀ। ਉਹ ਰੈਲੀ ਦੀ ਤਿਆਰੀ ਸਬੰਧੀ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।