ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਗਸਤ
ਸੰਨ 1947 ਵਿੱਚ ਦੇਸ਼ ਵੰਡ ਸਮੇਂ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਨ੍ਹਾਂ ਮਰਹੂਮ ਪੰਜਾਬੀਆਂ ਨੂੰ ਯਾਦ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਕਮੇਟੀ ਮੈਂਬਰਾਨ ਸ਼ਿਵੰਦਰ ਸੱਭਰਵਾਲ ਤੇ ਜਰਨੈਲ ਕਰਤਾਰਪੁਰ, ਗੁਰਦੁਆਰਾ ਪ੍ਰਬੰਧਕਾਂ ਵਜੋਂ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਕਰਨੈਲ ਵਿਰਕ, ਗੁਰਮੀਤ ਸੁਨਾਮ, ਬਾਬਾ ਇੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਜਾਨਾਂ ਗਵਾਉਣ ਵਾਲੇ ਪੰਜਾਬੀਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ, ਉੱਥੇ ਹੀ ਅਰਦਾਸ ਸਮਾਗਮ ਦੌਰਾਨ ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ, ਗੁਰਦੀਪ ਸ਼ੇਖੂਪੁਰ, ਸਾਬਕਾ ਚੇਅਰਮੈਨ ਸੁਰਜੀਤ ਅਬਲੋਵਾਲ, ਜਗਜੀਤ ਕੋਹਲੀ, ਸੁਖਬੀਰ ਅਬਲੋਵਾਲ, ਜਸਵਿੰਦਰਪਾਲ ਚੱਢਾ, ਰਾਜਾ ਤੂੜ, ਗੁਰਜੀਤ ਉਪਲੀ, ਪਲਵਿੰਦਰ ਰਿੰਕੂ ਤੇ ਸੁਖਵਿੰਦਰਪਾਲ ਮਿੰਟਾ ਆਦਿ ਵੀ ਪੁੱਜੇ ਹੋਏ ਸਨ।