ਮਾਨਵਜੋਤ ਭਿੰਡਰ
ਡਕਾਲਾ, 8 ਜੁਲਾਈ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ‘ਪਾਵਰਕੌਮ’ ਵੱਲੋਂ ਲਏ ਗਏ ਫੈਸਲੇ ਤਹਿਤ ਪੰਜਾਬੀ ਨੂੰ ਪ੍ਰਣਾਏ ‘ਭਾਸ਼ਾ ਵਿੰਗ’ ਦਾ ਕਥਿਤ ਤੌਰ ’ਤੇ ਭੋਗ ਪਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਅੰਦਰ ਜਦੋਂ ਤੋਂ ਪੰਜਾਬ ਰਾਜ ਬਿਜਲੀ ਬੋਰਡ ਹੋਂਦ ’ਚ ਆਇਆ ਹੈ, ਉਦੋਂ ਤੋਂ ਅਦਾਰੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਤੇ ਅਮੀਰ ਕਰਨ ਹਿੱਤ ਬਕਾਇਦਾ ‘ਭਾਸ਼ਾ ਵਿੰਗ’ ਕਾਰਜਸ਼ੀਲ ਸੀ| ਇਸ ਭਾਸ਼ਾ ਵਿੰਗ ’ਚ ਬਕਾਇਦਾ ਤਿੰਨ ਭਾਸ਼ਾ ਅਫਸਰ ਤਾਇਨਾਤ ਸਨ|
ਇਸ ਤੋਂ ਇਲਾਵਾ ਹੋਰ ਲੋੜੀਂਦਾ ਸਟਾਫ਼ ਵੀ ਸਰਗਰਮ ਰਹਿੰਦਾ ਸੀ| ਉਂਜ ਇਸ ਮਾਮਲੇ ‘ਤੇ ਫਿਲਹਾਲ ਅਦਾਰੇ ਦਾ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।