ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ
ਪਟਿਆਲਾ ਦੇ ਪਾਤੜਾਂ ਨੇੜਲੇ ਪਿੰਡ ਦੁਗਾਲ ਕੋਲ ਅੱਜ ਕਾਰ ਸਵਾਰ ਪੰਜ ਲੁਟੇਰਿਆਂ ਨੇ ਮੁਹਾਲੀ ਵਾਸੀ ਬੋਲੈਰੋ ਸਵਾਰ ਸ਼ਿਵ ਕੁਮਾਰ ਕੋਲੋਂ ਤਿੰਨ ਲੱਖ ਰੁਪਏ ਖੋਹ ਲਏ। ਲੁਟੇਰਿਆਂ ਵਿਚੋਂ ਦੋ ਨੇ ਪੁਲੀਸ ਦੀ ਵਰਦੀ ਪਾਈ ਹੋਈ ਸੀ। ਘਟਨਾ ਦੀ ਇਤਲਾਹ ਮਿਲਣ ’ਤੇ ਪੁਲੀਸ ਵੱਲੋਂ ਸਮੁੱਚੇ ਪਟਿਆਲਾ ਜ਼ਿਲ੍ਹੇ, ਖਾਸ ਕਰਕੇ ਪਾਤੜਾਂ ਖੇਤਰ ਦੇ ਨਾਲ ਲੱਗਦੀ ਹਰਿਆਣਾ ਦੀ ਹੱਦ ’ਤੇ ਨਾਕਾਬੰਦੀ ਕਰ ਦਿੱਤੀ ਹੈ। ਪਟਿਆਲਾ ਦੇ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਦਾ ਪੁਸ਼ਟੀ ਕੀਤੀ ਹੈ।