ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਅਕਤੂਬਰ
ਰੋਟਰੀ ਭਵਨ ਰਾਜਪੁਰਾ ਵਿੱਚ ਲੋਕ ਸਾਹਿਤ ਸੰਗਮ ਦੀ ਸਾਹਿਤਕ ਮਹਿਫ਼ਲ ਡਾ. ਗੁਰਵਿੰਦਰ ਅਮਨ ਦੀ ਹੇਠ ਹੇਠ ਹੋਈ। ਸਭਾ ਦਾ ਆਗਾਜ਼ ਅਮਰਜੀਤ ਸਿੰਘ ਲੁਬਾਣਾ ਨੇ ਹਿੰਦੀ ਗੀਤ ‘ਤੇਰੀ ਚੁੱਪ ਸੀ ਖ਼ਾਮੋਸ਼ੀ’ ਸੁਣਾ ਕੇ ਕੀਤਾ। ਕਰਮ ਸਿੰਘ ਹਕੀਰ ਨੇ ‘ਮੇਰੇ ਦਿਲ ਦੀ ਸੱਖਣੀ ਮੋਮਟੀ ‘ਤੇ ਕੋਈ ਦੀਵਾ ਪਿਆਰ ਵਾਲਾ ਧਰ ਨੀ ਗਿਆ’ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਦਲਜੀਤ ਸਿੰਘ ਸ਼ਾਂਤ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਬਹੁਤ ਹੀ ਸੁਰੀਲੀ ਆਵਾਜ਼ ਵਿਚ ਸੁਣਾ ਕੇ ਮੰਤਰ ਮੁਗਧ ਕੀਤਾ। ਕਵੀ ਅੰਗਰੇਜ਼ ਕਲੇਰ ਨੇ ‘ਮੈ ਅੱਜ ਅਚਾਨਕ ਹੀ ਸ਼ੀਸ਼ੇ ਤੋਂ ਆਪਣਾ ਚਿਹਰਾ ਵੇਖਦਾ ਹਾਂ’ ਸੁਣਾ ਕੇ ਪਰਪੱਕ ਦਾ ਸਬੂਤ ਦਿੱਤਾ। ਨੌਜਵਾਨ ਕਵੀ ਗੁਰਵਿੰਦਰ ਆਜ਼ਾਦ ਨੇ ‘ਮੈ ਰਾਹੀਂ ਤੁਰਿਆ ਮੰਜ਼ਲ ਨੂੰ’ ਸੁਣਾ ਕੇ ਮਹਿਫ਼ਲ ਨੂੰ ਸੰਵੇਦਨ ਮੁਦਰਾ ਵਿਚ ਕਰ ਦਿੱਤਾ। ਭਾਈ ਮਾਨ ਸਿੰਘ ਜੰਡੋਲੀ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ ‘ਇਕ ਦਿਨ ਮੈਂ ਸਹਿਜ ਸੁਭਾਅ ਗਧੇ ਕੋਲ ਦੀ ਸੀ ਲੰਘਿਆ’ ਸੁਣਕੇ ਮਹਿਫ਼ਲ ਲੁੱਟ ਲਈ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਬੋਟ ਦੀ ਆਵਾਜ਼’ ਸੁਣਾ ਕੇ ਅਜੋਕੇ ਸਮੇਂ ਅੰਤਰ ਆਤਮਾ ਨੂੰ ਹਲੂਣਦਿਆਂ ਚੰਗਾ ਕਟਾਖਸ਼ ਕੀਤਾ। ਸੁਰਿੰਦਰ ਸੋਹਣਾ ਨੇ ਜਿੱਥੇ ਵਧੀਆ ਗੀਤ ਸੁਣਾਇਆ ਉੱਥੇ ਸਟੇਜ ਦੀ ਕਾਰਵਾਈ ਬਖ਼ੂਬੀ ਚਲਾਈ।