ਪੱਤਰ ਪ੍ਰੇਰਕ
ਘਨੌਰ, 28 ਜਨਵਰੀ
ਹਲਕਾ ਘਨੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਮੋਰਚੇ ਦੇ ਆਗੂਆਂ ਗੁਲਜ਼ਾਰ ਸਿੰਘ ਸਲੇਮਪੁਰ, ਗੁਰਦੀਪ ਸਿੰਘ ਰੂੜਕੀ, ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਘ ਝੁੰਗੀਆਂ, ਕਿਰਪਾਲ ਸਿੰਘ ਬਹਾਵਲਪੁਰ ਅਤੇ ਅਮਰਜੀਤ ਸਿੰਘ ਘਨੌਰ ’ਤੇ ਅਧਾਰਿਤ ਦੀ ਟੀਮ ਨਾਲ ਪਿੰਡ ਸੋਗਲਪੁਰ, ਸੋਨੇਮਾਜਰਾ, ਕਾਮੀ ਕਲਾਂ, ਪਿੱਪਲ ਮੰਗੌਲੀ, ਸੰਧਾਰਸੀ, ਮਰਦਾਂਪੁਰ, ਲੋਹਸਿੰਬਲੀ ਅਤੇ ਕਾਮੀਂ ਖੁਰਦ ਸਮੇਤ ਹੋਰਨਾਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਕਰਕੇ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ। ਮੀਟਿੰਗਾਂ ਦੌਰਾਨ ਐਡਵੋਕੇਟ ਭੰਗੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਹਲਕੇ ਦੇ ਲੋਕਾਂ ਕੋਲੋਂ ਵੋਟਾਂ ਬਟੋਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ। ਜਿਸ ਕਾਰਨ ਸੱਤਾ ’ਤੇ ਕਾਬਜ਼ ਰਹੀਆਂ ਸਿਆਸੀ ਧਿਰਾਂ ਤੋਂ ਅੱਕੇ ਲੋਕ ਹੁਣ ਸੰਯੁਕਤ ਸਮਾਜ ਮੋਰਚੇ ਵਿੱਚ ਲੋਕਪੱਖੀ ਬਦਲ ਦੇਖ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਬਹਾਵਲਪੁਰ, ਇਕਬਾਲ ਸਿੰਘ ਮੰਡੌਲੀ, ਮਨਵੀਰ ਸਿੰਘ ਭੰਗੂ ਅਤੇ ਹੋਰਨਾਂ ਨੇ ਵਿਚਾਰ ਪ੍ਰਗਟ ਕੀਤੇ।