ਪੱਤਰ ਪ੍ਰੇਰਕ
ਘਨੌਰ, 15 ਜੁਲਾਈ
ਇਸ ਖੇਤਰ ਵਿੱਚੋਂ ਗੁਜ਼ਰਦੇ ਘੱਗਰ ਦਰਿਆ ਵਿੱਚ ਮੀਂਹ ਦੇ ਦਿਨਾਂ ਦੌਰਾਨ ਹਰ ਸਾਲ ਆਉਂਦੇ ਹੜ੍ਹਾਂ ਕਾਰਨ ਪਿਛਲੇ ਲੰਮੇ ਅਰਸੇ ਤੋਂ ਸੰਤਾਪ ਭੋਗਦੇ ਆ ਰਹੇ ਹਲਕਾ ਘਨੌਰ ਵਾਸੀਆਂ ਵਿੱਚ ਇਸ ਵਾਰ ਵੀ ਬਰਸਾਤ ਦਾ ਮੌਸਮ ਆਰੰਭ ਹੋਣ ਦੇ ਬਾਵਜੂਦ ਘੱਗਰ ਦਰਿਆ ਦੇ ਨਹਿਰੀ ਸਾਈਫਨਾਂ ਅਤੇ ਰਜਵਾਹਿਆਂ ਦੀ ਸਫਾਈ ਨਾ ਹੋਣ ਕਾਰਨ ਸਹਿਮ ਪਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਮੰਨੂ, ਵਪਾਰ ਵਿੰਗ ਹਲਕਾ ਘਨੌਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸੰਧੂ ਨਰੜੂ, ਬਲਵਿੰਦਰ ਸਿੰਘ ਪੱਪੂ ਝਾੜਵਾਂ ਅਤੇ ਗੁਲਜ਼ਾਰ ਸਿੰਘ ਖਾਲਸਾ ’ਤੇ ਅਧਾਰਿਤ ਪਾਰਟੀ ਆਗੂਆਂ ਦੀ ਟੀਮ ਵੱਲੋਂ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੜ੍ਹ ਨੇੜਲੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਫਸਲਾਂ ਲਈ ਤਬਾਹੀ ਦਾ ਕਾਰਨ ਬਣਦੇ ਹਨ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਲਕਾ ਘਨੌਰ ਵਿੱਚੋਂ ਗੁਜ਼ਰਦੇ ਘੱਗਰ ਦਰਿਆ, ਪੰਝੀਦਰਾ ਗੰਦਾ ਨਾਲਾ, ਭਾਗਨਾ ਡਰੇਨ ਸਮੇਤ ਹੋਰਨਾਂ ਰਜਵਾਹਿਆਂ ਦੀ ਸਫਾਈ ਕਰਵਾ ਕੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਜਾਵੇ।