ਪੱਤਰ ਪ੍ਰੇਰਕ
ਪਟਿਆਲਾ, 10 ਅਪਰੈਲ
ਸ਼ਹਿਰ ਦੇ ਵਾਰਡ ਨੰਬਰ 38 ਵਿਚ ਪੁਰਾਣੀ ਪੁਲਸ ਲਾਈਨ ਦੇ ਪਿਛਲੇ ਪਾਸੇ ਸਿੰਗਲਾ ਡੇਅਰੀ ਵਾਲੀ ਗਲੀ ਵਿਚ ਕੁਝ ਥਾਂ ’ਤੇ ਕਥਿਤ ਪੁਰਾਣੀਆਂ ਟਾਈਲਾਂ ਹੀ ਲਗਾਉਣ ਤੋਂ ਭੜਕੇ ਮੁਹੱਲਾ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਹੱਲਾ ਨਿਵਾਸੀ ਕੁਲਵਿੰਦਰ ਕੌਰ, ਨਰਿੰਦਰ ਸਿੰਘ ਖਾਲਸਾ, ਰੋਸ਼ਨ ਲਾਲ, ਕਰਣ ਖੱਤਰੀ, ਦਿੱਵਿਆ, ਜਸਵਿੰਦਰ ਕੌਰ, ਓਮ ਪ੍ਰਕਾਸ਼ ਆਦਿ ਅਤੇ ਪ੍ਰਧਾਨ ਅਕਾਸ ਬਾਕਸਰ ਨੇ ਦੱਸਿਆ ਕਿ 180 ਮੀਟਰ ਦੇ ਲਗਪਗ ਪੁਰਾਣੀਆਂ ਟਾਈਲਾਂ ਹੀ ਲਗਾ ਦਿੱਤੀਆਂ ਗਈਆਂ। ਇਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਜੈ ਦੀਪ ਗੋਇਲ, ਦੀਪ ਰਾਜਪੂਤ, ਹਰਮਨ ਸੰਧੂ, ਮੋਨੂੰ ਸੇਵਾਦਾਰ, ਦਵਿੰਦਰ ਚਹਿਲ, ਰੋਣਕ ਸਿੰਘ ਆਦਿ ਵੀ ਮੌਜੂਦ ਸਨ।