ਨਾਭਾ: ਨਾਭਾ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਡਾਕਟਰ ’ਤੇ ਹਮਲਾ ਕਰਨ ਦੇ ਦੋਸ਼ ਹੇਠ ਨਸ਼ੇ ਦੇ ਆਦੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ 60 ਸਾਲਾ ਮਰੀਜ਼ ਦੀ ਡੋਜ਼ ਘਟਾਉਣ ’ਤੇ ਉਸ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਉਸ ਨੇ ਡਾਕਟਰ ਕੰਵਰਜੀਤ ਸਿੰਘ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਡਾਕਟਰਾਂ ਨੇ ਮੀਟਿੰਗ ਕਰਕੇ ਪੁਲੀਸ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਿਸ ਪਿੱਛੋਂ ਮਰੀਜ਼ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ। ਨਿੱਜੀ ਪੱਤਰ ਪ੍ਰੇਰਕ