ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਮਾਰਚ
ਕਸਬਾ ਬਹਾਦਰਗੜ੍ਹ ਵਿਖੇ ਮਹਿਲਾ ਲਾਵਾਰਸ ਘੁੰਮਦੀ ਮਿਲੀ, ਜਿਸ ਬਾਰੇ ਪੁਲੀਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਮਨਜੀਤ ਸਿੰਘ ਤੇ ਟੀਮ ਵੱਲੋਂ ਘੋਖ ਕਰਨ ‘ਤੇ ਪਤਾ ਲੱਗਿਆ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਇਸ ਮਗਰੋਂ ਪੁਲੀਸ ਨੇ ਉਸ ਦੀ ਸ਼ਨਾਖਤ ਕਰਦਿਆਂ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ। ਫੇਰ ਪੁਲੀਸ ਨੇ ਇਸ ਮਹਿਲਾ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਚੌਕੀ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਗੋਲਡੀ ਰਾਣੀ ਪਟਿਆਲਾ ਸ਼ਹਿਰ ਦੇ ਐੱਸਐੱਸਟੀ ਨਗਰ ਦੀ ਰਹਿਣ ਵਾਲੀ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ। ਜਿਸ ਕਰਕੇ ਹੀ ਘੁੰਮਦੀ ਹੋਈ ਬਹਾਦਰਗੜ੍ਹ ਜਾ ਪਹੁੰਚ ਗਈ।