ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਕਤੂਬਰ
ਮਨਚਲਿਆ ਖ਼ਿਲਾਫ਼ ਸ਼ਿਕੰਜਾ ਕੱਸਦਿਅਾ ਥਾਣਾ ਸਦਰ ਪਟਿਆਲਾ ਨੇ ਅੱਜ ਕਸਬਾ ਬਹਾਦਰਗੜ੍ਹ ਅਤੇ ਹੋਰ ਥਾਵਾਂ ’ਤੇ ਨਾਕੇ ਲਾ ਕੇ ਚੈਕਿੰਗ ਕੀਤੀ। ਇਸ ਮੌਕੇ ‘ਤੇ ਡੀਐੱਸਪੀ ਗੁਰਦੇਵ ਧਾਲੀਵਾਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਖੁਦ ਇਸ ਨਾਕੇ ‘ਤੇ ਖੜ੍ਹ ਕੇ ਜਿਥੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕੀਤੇ, ਉਥੇ ਖ਼ਾਸ ਤੌਰ ‘ਤੇ ਬੁਲੇਟ ਮੋਟਰਸਾਈਕਲਾਂ ‘ਤੇ ਵਿੱਚ ਫਿੱਟ ਕੀਤੇ ਉਨ੍ਹਾਂ ਜੁਗਾੜੂ ਸਾਈਲੈਂਸਰਾਂ ਦੀ ਵੀ ਚੈਕਿੰਗ ਕੀਤੀ ਗਈ, ਜਿਨ੍ਹਾਂ ਰਾਹੀਂ ਨੌਜਵਾਨ ਪਟਾਕੇ ਵਜਾਉਂਦੇ ਹਨ। ਕੁਝ ਮਨਚਲਿਆਂ ਦੇ ਬੁਲੇਟ ਮੋਟਰਸਾਈਕਲਾਂ ਤੋਂ ਜੁਗਾੜੂ ਢੋਲਕੀਆ ਵੀ ਮਿਸਤਰੀਆਂ ਨੂੰ ਬੁਲਾ ਕੇ ਉਤਰਵਾਈਆਂ ਗਈਆਂ।