ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਾਰਗਿਲ ਵਿਜੈ ਦਿਵਸ ਦੀ 23ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ’ਤੇ ਐੱਨਸੀਸੀ ਕੈਡਿਟ ਮਹਿਕ ਸ਼ਰਮਾ ਨੇ ਸਵੇਰ ਦੀ ਸਭਾ ਵਿੱਚ ਕਾਰਗਿਲ ਵਿਜੈ ਦਿਵਸ ‘ਤੇ ਚਾਨਣਾ ਪਾਇਆ ਅਤੇ ਵਿਚਾਰ ਸਾਂਝੇ ਕੀਤੇ। ਏਐੱਨਓ ਸਤਵੀਰ ਸਿੰਘ ਅਤੇ ਸਟਾਫ਼ ਨੇ 26 ਜੁਲਾਈ 1999 ਨੂੰ ਹੋਈ ਕਾਰਗਿਲ ਜੰਗ ’ਤੇ ਦੇਸ਼ ਖਾਤਰ ਜਾਨਾਂ ਨਿਛਾਵਰ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।