ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਰਸਾਨੀ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਲਈ 23 ਮਾਰਚ ਨੂੰ ਸ਼ਹੀਦ ਦਿਵਸ ਮਨਾਉਣ ਅਤੇ 26 ਮਾਰਚ ਨੂੰ ਪੂਰੇ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਧਰੇੜੀ ਜੱਟਾਂ ਟੌਲ ਪਲਾਜ਼ਾ ‘ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੀਟਿੰਗ ਕੀਤੀ ਗਈ। ਇਸ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਜੀਤ ਫੂਲ ਨੇ ਕਿਸਾਨਾਂ ਨੂੰ ਸਮਾਗਮਾਂ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਰਾਮਕਰਨ ਧਰੇੜੀ, ਰਵਿੰਦਰ ਕੌਲੀ, ਸੱਜਣ ਘੁਮਾਣਾ, ਗੁਰਨਾਮ ਢੈਂਠਲ, ਇੰਦਰਮੋਹਨ ਘੁਮਾਣਾ, ਮਨਜੀਤ ਕੌਲੀ, ਸੁਰਿੰਦਰ ਕਕਰਾਲਾ, ਬਲਕਾਰ ਕਿੰਗਰਾ, ਮਨਪ੍ਰੀਤ ਕੌਰ, ਗੁਰਮੀਤ ਵਿਕਰਮ ਬਾਗੀ ਸ਼ਾਮਲ ਹੋਏ। ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਯੂਥ ਵਿੰਗ ਦੀ ਚੋਣ ਢੈਂਠਲ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਚ 31 ਮਾਰਚ ਨੂੰ ਕੀਤੀ ਜਾਣੀ ਹੈ।