ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜੁਲਾਈ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਛੇਵੇਂ ਪੇਅ ਕਮਿਸ਼ਨ ਦੌਰਾਨ ਸਰਕਾਰੀ ਡਾਕਟਰਾਂ ਦਾ ਐੱਨਪੀਏ ਘਟਾਉਣ ਸਮੇਤ ਕੁਝ ਹੋਰ ਸਿਫ਼ਾਰਸ਼ਾਂ ਖ਼ਿਲਾਫ ਸਰਕਾਰੀ ਡਾਕਟਰਾਂ ਨੇ ਅੱਜ ਇਥੇ ਫੁਹਾਰਾ ਚੌਕ ‘ਤੇ ਧਰਨਾ ਦਿੱਤਾ। ਇਸ ਦੌਰਾਨ ਸੰਕੇਤਕ ਤੌਰ ’ਤੇ ਆਵਾਜਾਈ ਵੀ ਠੱਪ ਕੀਤੀ ਗਈ ਅਤੇ ਪ੍ਰਦਰਸ਼ਨਕਾਰੀ ਡਾਕਟਰਾਂ ਹੋਰ ਸਿਹਤ ਮੁਲਾਜ਼ਮਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਚੌਕ ਉੱਪਰ ਚੜ੍ਹ ਕੇ ਹੀ ਸਰਕਾਰ ਦਾ ਸਿਆਪਾ ਕੀਤਾ। ਮੈਡੀਕਲ ਅਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਡੀਐੱਸ ਭੁੱਲਰ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀ ਇਸ ਮੰਗ ਦੀ ਪੂਰਤੀ ਨਹੀਂ ਕਰਦੀ ਇਹ ਸੰਘਰਸ਼ ਜਾਰੀ ਰਹੇਗਾ।