ਖੇਤਰੀ ਪ੍ਰਤੀਨਿਧ
ਪਟਿਆਲਾ, 3 ਸਤੰਬਰ
ਪੰਜਾਬ ਸਰਕਾਰ ਵੱਲੋੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਟੇਟ ਐਵਾਰਡਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਟਿਆਲਾ ਨੂੰ ਅਜਿਹੇ ਅੱਠ ਸਟੇਟ ਐਵਾਰਡ ਪ੍ਰਾਪਤ ਹੋਏ ਹਨ। ਇਹ ਐਵਾਰਡ ਪ੍ਰਾਪਤ ਕਰਨ ਵਾਲਿਆਂ ’ਚ ਅਧਿਆਪਕ ਅਤੇ ਪ੍ਰਬੰਧਕ ਸ਼ਾਮਲ ਹਨ ਜਿਨ੍ਹਾਂ ਵਿੱਚ ਪ੍ਰਾਇਮਰੀ ਕੇਡਰ ’ਚ ਗੁਰਮੀਤ ਸਿੰਘ ਕਨਸੂਹਾ ਕਲਾਂ, ਹਰਪ੍ਰੀਤ ਕੌਰ ਸ਼ੰਭੂ ਕਲਾਂ ਅਤੇ ਅਮਨਦੀਪ ਕੌਰ ਤ੍ਰਿਪੜੀ, ਈਟੀਟੀ ਕੇਡਰ ਤੋਂ ਰਾਜਵੰਤ ਸਿੰਘ ਮਲਟੀਪਰਪਜ਼ ਸਮਾਰਟ ਸਕੂਲ, ਮਾਸਟਰ ਕੇਡਰ ਤੋਂ ਜੀਵਨਜੋਤ ਸਿੰਘ ਸਹਿਜਪੁਰਾ ਸਕੂਲ, ਅਦਰਜ਼ ਕੈਟਾਗਿਰੀ ਤੋਂ ਸੁਖਵੀਰ ਸਿੰਘ, ਡਾਈਟ ਪ੍ਰਿੰਸੀਪਲ ਸੰਦੀਪ ਸਾਗਰ ਅਤੇ ਬੀਪੀਈਓ ਪ੍ਰਿਥੀ ਸਿੰਘ (ਦੋਵੇਂ ਪ੍ਰਬੰਧਕੀ/ਅਧਿਕਾਰੀ ਕੇਡਰ) ਵਿੱਚੋਂ ਸ਼ਾਮਲ ਹਨ।