ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਦਸੰਬਰ
ਕਰੋਨਾ ਕਾਰਨ 9 ਮਹੀਨਿਆਂ ਤੋਂ ਬੰਦ ਪਟਿਆਲਾ ਦਾ ਡੀਅਰ ਪਾਰਕ 17 ਦਸੰਬਰ ਨੂੰ ਖੁੱਲ੍ਹ ਰਿਹਾ ਹੈ, ਜੋ ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਖੁੱਲ੍ਹਾ ਰਹੇਗਾ। ਡੀਅਰ ਪਾਰਕ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਪੰਜਾਬ ਸਰਕਾਰ ਨੇ ਦੇ ਦਿੱਤੀ ਹੈ। ਇਸ ਦੀ ਸੰਭਾਲ ਕਰ ਰਹੇ ਡਾਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੋ ਡੀਅਰ ਪਾਰਕ ਨੂੰ ਦੇਖਣ ਲਈ ਆਵੇਗਾ, ਉਸ ਦੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਮੁੱਖ ਗੇਟ ਤੇ ਟੈਂਪਰੇਚਰ ਵੀ ਚੈੱਕ ਕੀਤਾ ਜਾਵੇਗਾ, ਸਮਾਜਿਕ ਦੂਰੀ ਵੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਦਰਸ਼ਕ ਕਿਸੇ ਵੀ ਬੈਰੀਕੇਡ ਨੂੰ ਹੱਥ ਨਹੀਂ ਲਾਉਣਗੇ ਤੇ ਗੁਟਕਾ, ਪਾਨ ਮਸਾਲਾ ਖਾਣ ਵਾਲਿਆਂ ਨੂੰ ਇੱਥੇ ਦਾਖਲਾ ਨਹੀਂ ਮਿਲੇਗਾ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।