ਪਟਿਆਲਾ: ਕਾਂਗਰਸ ਨੂੰ ਤਿੰਨ ਕੌਸਲਾਂ ’ਚ ਪੂਰਨ ਬਹੁਮੱਤ

ਪਟਿਆਲਾ: ਕਾਂਗਰਸ ਨੂੰ ਤਿੰਨ ਕੌਸਲਾਂ ’ਚ ਪੂਰਨ ਬਹੁਮੱਤ

ਸਮਾਣਾ ਵਿੱਚ ਜੇਤੂ ਉਮੀਦਵਾਰ ਨਾਲ ਜਸ਼ਨ ਮਨਾਉਂਦੇ ਹੋਏ ਕਾਂਗਰਸੀ ਵਰਕਰ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਫਰਵਰੀ

ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿਚਲੀਆਂ ਚਾਰ ’ਚੋਂ ਤਿੰਨ ਨਗਰ ਕੌਂਸਲਾਂ ਰਾਜਪੁਰਾ, ਸਮਾਣਾ ਤੇ ਨਾਭਾ ’ਚ ਕਾਂਗਰਸ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਨ੍ਹਾਂ ’ਚੋਂ ਰਾਜਪੁਰਾ ਵਿੱਚ ਕਾਂਗਰਸ ਨੇ 31 ’ਚੋਂ 27, ਸਮਾਣਾ ਵਿੱਚ 21 ’ਚੋਂ 18 ਅਤੇ ਨਾਭਾ ਵਿੱਚ 21 ’ਚੋਂ 14 ਵਾਰਡਾਂ ’ਚ ਜਿੱਤ ਦਰਜ ਕੀਤੀ ਹੈ। ਪਾਤੜਾਂ ਵਿੱਚ ਕਾਂਗਰਸ 17 ’ਚੋਂ 7 ਵਾਰਡਾਂ ’ਚ ਹੀ ਜਿੱਤ ਸਕੀ।

ਨਾਭਾ ਤੇ ਸਮਾਣਾ ਵਿੱਚ ਤਾਂ ‘ਆਪ’ ਅਤੇ ਭਾਜਪਾ ਦਾ ਸਫ਼ਾਇਆ ਹੀ ਹੋ ਗਿਆ। ਪਾਤੜਾਂ ’ਚ ਵੀ ਭਾਜਪਾ ਦੇ ਹੱਥ ਖਾਲੀ ਰਹੇ। ਭਾਜਪਾ ਦੇ ਰਾਜਪੁਰਾ ਵਿੱਚ ਹੀ ਦੋ ਉਮੀਦਵਾਰ ਜਿੱਤੇ ਹਨ। ਜਦਕਿ ‘ਆਪ’ ਦਾ ਰਾਜਪਰਾ ਅਤੇ ਪਾਤੜਾਂ ’ਚ ਇੱਕ-ਇੱਕ ਉਮੀਦਵਾਰ ਜਿੱਤਿਆ। ਇਸ ਤਰ੍ਹਾਂ ਚਾਰੇ ਨਗਰ ਕੌਂਸਲਾਂ ਦੇ 92 ਵਾਰਡਾਂ ’ਚੋਂ ਕਾਂਗਰਸ ਨੇ 66, ਅਕਾਲੀਆਂ ਨੇ 11, ਆਜ਼ਾਦ ਉਮੀਦਵਾਰਾਂ ਨੇ 11 ਜਦਕਿ ਭਾਜਪਾ ਅਤੇ ‘ਆਪ’ ਨੇ ਦੋ-ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਰਾਜਪੁਰਾ, ਸਮਾਣਾ ਅਤੇ ਨਾਭਾ ਵਿੱਚ ਤਾਂ ਕਾਂਗਰਸ ਦਾ ਕਬਜ਼ਾ ਤੈਅ ਹੈ ਪਰ ਪਾਤੜਾਂ ਵਿੱਚ ਨਗਰ ਕੌਂਸਲ ’ਤੇ ਕਾਬਜ਼ ਹੋਣ ਲਈ ਸੱਤਧਾਰੀ ਧਿਰ ਨੂੰ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਲੈਣੀ ਹੋਵੇਗੀ ਜਾਂ ਅਕਾਲੀ ਦਲ ਅਤੇ ‘ਆਪ’ ਦੇ ਜੇਤੂ ਰਹੇ ਚਾਰ ਉਮੀਦਵਾਰ ਆਜ਼ਾਦ ਉਮੀਦਵਾਰਾਂ ਨਾਲ ਰਲ ਕੇ ਕੋਈ ਵਿਉਂਤਬੰਦੀ ਕਰਨਗੇ।

ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਹਰਦਿਆਲ ਕੰਬੋਜ, ਕਾਕਾ ਰਾਜਿੰਦਰ ਸਿੰਘ ਤੇ ਮਦਨ ਲਾਲ ਜਲਾਲਪੁਰ ਨੇ ਕਾਂਗਰਸ ਦੀ ਜਿੱਤ ਨੂੰ ਲੋਕਾਂ ਵੱਲੋਂ ਕੈਪਟਨ ਸਰਕਾਰ ਦੀਆਂ ਵਿਕਾਸ ਨੀਤੀਆਂ ਦੇ ਹੱਕ ਵਿਚ ਫਤਵਾ ਕਰਾਰ ਦਿੱਤਾ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਕਾਂਗਰਸ ’ਤੇ ਚੋਣਾਂ ਜਿੱਤਣ ਲਈ ਲੋਕੰਤਤਰ ਦਾ ਘਾਣ ਕਰਨ ਦੇ ਦੋਸ਼ ਲਾਏ ਹਨ।

ਤਿੱਖੇ ਸਿਆਸੀ ਵਿਰੋਧ ਦੇ ਬਾਵਜੂਦ ਭਾਜਪਾ ਨੇ ਪੌਣੀ ਦਰਜਨ ਸ਼ਹਿਰਾਂ ’ਚ ਖਾਤੇ ਖੋਲ੍ਹੇ

ਪਟਿਆਲਾ ( ਰਵੇਲ ਸਿੰਘ ਭਿੰਡਰ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆਉਣ ਕਾਰਨ ਸੂਬੇ ’ਚ ਭਾਜਪਾ ਦੇ ਹੋ ਰਹੇ ਵਿਰੋਧ ਦੇ ਬਾਵਜੂਦ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਪਾਰਟੀ ਨੇ ਪੰਜਾਬ ਦੇ ਪੌਣੀ ਦਰਜਨ ਸ਼ਹਿਰਾਂ ’ਚ 23 ਵਾਰਡਾਂ ਤੋਂ ਜਿੱਤ ਹਾਸਲ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਸ਼ਹਿਰ ’ਚੋਂ ਵੀ ਭਾਜਪਾ ਨੇ ਦੋ ਵਾਰਡਾਂ ਦੀਆਂ ਸੀਟਾਂ ਜਿੱਤੀਆਂ ਹਨ। ਇਕੱਤਰ ਵੇਰਵਿਆਂ ਮੁਤਾਬਕ ਭਾਜਪਾ ਨੇ ਹੁਸ਼ਿਆਰਪੁਰ, ਡੇਰਾਬਸੀ, ਫਾਜ਼ਿਲਕਾ, ਨੂਰਮਹਿਲ, ਬੰਗਾ, ਪਠਾਨਕੋਟ ਤੇ ਬਟਾਲਾ ਸ਼ਹਿਰ ’ਚੋਂ ਵੱਖ-ਵੱਖ 23 ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ। ਸਿਆਸੀ ਚਿੰਤਕਾਂ ਦਾ ਮੰਨਣਾ ਹੈ ਕਿ ਸਿਆਸੀ ਲਿਹਾਜ਼ ਤੋਂ ਪੰਜਾਬ ’ਚੋਂ ਭਾਜਪਾ ਦੇ ਪੈਰ ਹਾਲੇ ਪੂਰੀ ਤਰ੍ਹਾਂ ਨਹੀਂ ਉੱਖੜੇ। ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ’ਚ ਖਾਸ ਕਰਕੇ ਪੰਜਾਬ ’ਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸੂਬੇ ’ਚ ਭਾਜਪਾ ਦੀ ਰਾਜਸੀ ਤੌਰ ’ਤੇ ਕਾਫ਼ੀ ਦੁਰਗਤੀ ਹੁੰਦੀ ਰਹੀ ਹੈ। ਅਜਿਹੇ ਅਨੁਮਾਨ ਤੋਂ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਭਾਜਪਾ ਪੰਜਾਬ ਵਿੱਚ ਖਾਤਾ ਹੀ ਨਾ ਖੋਲ੍ਹ ਸਕੇ ਪਰ ਪਾਰਟੀ ਨੇ ਪੰਜਾਬ ਦੀਆਂ ਦੋ ਦਰਜਨ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਸੂਬਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਹੈ ਕਿ ਦੂਜੀਆਂ ਪਾਰਟੀਆਂ ਬਿਨਾਂ ਕਾਰਨ ਭਾਜਪਾ ਨੂੰ ਕਿਸਾਨੀ ਅੰਦੋਲਨ ਦੇ ਸੰਦਰਭ ’ਚ ਬਦਨਾਮ ਨਾ ਕਰਦੀਆਂ ਤਾਂ ਸੂਬੇ ਦੇ ਵਧੇਰੇ ਸ਼ਹਿਰਾਂ ’ਚ ਭਾਜਪਾ ਦਾ ਝੰਡਾ ਪ੍ਰਚੰਡ ਹੋਣਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All