ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਪਟਿਆਲਾ ਜ਼ਿਲ੍ਹੇ ਅੰਦਰ ਓਵਰ ਸਪੀਡ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਕਿਉਂਕਿ ਚੰਡੀਗੜ੍ਹ ਦੀ ਤਰਜ਼ ‘ਤੇ ਟਰੈਫਿਕ ਪੁਲੀਸ ਪਟਿਆਲਾ ਵੀ ਹੁਣ ਚਲਾਨ ਕੱਟਣ ਦੇ ਰਾਹ ਤੁਰ ਪਈ ਹੈ। ਇਸ ਕੜੀ ਵਜੋਂ ਪਟਿਆਲਾ ਦੇ ਬਾਹਰਲੇ ਇਲਾਕਿਆਂ ਵਿਚ ਹਾਈਵੇਅ ‘ਤੇ ਪੁਲੀਸ ਵਿਸ਼ੇਸ਼ ਨਾਕੇ ਲਾਇਆ ਕਰੇਗੀ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸੇ ਕੜੀ ਵਜੋਂ ਅੱਜ ਪਟਿਆਲਾ ਦੇ ਟ੍ਰੈਫਿਕ ਵਿੰਗ ਦੇ ਡੀਐੱਸਪੀ ਕਰਨਵੀਰ ਸਿੰਘ ਦੀ ਅਗਵਾਈ ਹੇਠ ਲਾਏ ਅਜਿਹੇ ਨਾਕੇ ਦੌਰਾਨ ਵਿਸ਼ੇਸ਼ ਯੰਤਰ ਜ਼ਰੀਏ ਓਵਰ ਸਪੀਡ ਨਾਲ ਚੱਲ ਰਹੇ ਸੱਤ ਵਾਹਨਾਂ ਦੇ ਚਲਾਨ ਕੀਤੇ ਗਏ।