ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਫਰਵਰੀ
ਦਿੱਲੀ ਵਿੱਚ ਧਰਨਾ ਮਾਰ ਕੇ ਬੈਠੇ ਕਿਸਾਨਾਂ ਵਾਸਤੇ ਸਰਪੰਚ ਜਰਨੈਲ ਸਿੰਘ ਲੁਬਾਣਾ ਦੀ ਅਗਵਾਈ ਹੇਠ ਰਾਸ਼ਦ ਦੀ ਟਰਾਲੀ ਲੈ ਕੇ ਗਈ ਬੀੜ ਖੇੜੀ ਗੁੱਜਰਾਂ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਨੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਗੁਰਮਤਿ ਕਲੋਨੀ ਦੇ ਪ੍ਰਧਾਨ ਭਿੰਦਰ ਚਹਿਲ, ਯੂਥ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਬੰਟੀ, ਨੰਬਰਦਾਰ ਕਰਨੈਲ ਸਿੰਘ ਗੋਲਡੀ, ਸੁਖਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਸਮੇਤ ਹੋਰ ਨਗਰ ਨਿਵਾਸੀ ਵੀ ਮੌਜੂਦ ਸਨ। ਵਫ਼ਦ ਨੇ ਜਿਥੇ ਧਰਨੇ ਵਿੱਚ ਹਾਜ਼ਰੀ ਲਵਾਈ, ਉੱਥੇ ਹੀ ਕਿਸਾਨ ਆਗੂਆਂ ਨੂੰ ਹਰ ਸੰਭਵ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਵੀ ਦਿੱਤਾ।