ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜਨਵਰੀ
ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੋਂ ਜਾਰੀ ਹੋਏ ਹੁਕਮਾਂ ਦੇ ਤਹਿਤ ਭਗਵੰਤ ਸਿੰਘ ਭੰਗੂ ਨੂੰ ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਮੈਨੇਜਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ, ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਮੈਂਬਰਾਨ ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ ਅਤੇ ਸਵਿੰਦਰ ਸਿੰਘ ਸੱਭਰਵਾਲ ਦੀ ਮੌਜੂਦਗੀ ਵਿੱਚ ਚਾਰਜ ਸੰਭਾਲ ਲਿਆ ਹੈ। ਉਹ ਐੱਮਏ/ਬੀਐੱਡ ਹਨ। ਉਹ ਪਹਿਲਾਂ ਵੀ ਇਥੇ ਹੀ ਮੈਨੇਜਰ ਵਜੋ ਸੇਵਾ ਨਿਭਅ ਚੁੱਕੇ ਹਨ। ਸ੍ਰੀ ਭਗਵੰਤ ਸਿੰਘ ਨੇ ਕਰਨੈਲ ਸਿੰਘ ਨਾਭਾ ਦੀ ਥਾਂ ਲਈ ਹੈ, ਜੋ ਇਕ ਦਿਨ ਪਹਿਲਾਂ ਹੀ ਸੇਵਾ ਮੁਕਤ ਹੋਏ ਹਨ। ਇਸ ਮੌਕੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਮੈਨੇਜਰ ਇੰਦਰਜੀਤ ਸਿੰਘ, ਹੈੱਡ ਗ੍ਰੰਥੀ ਪਿ੍ਤਪਾਲ ਸਿੰਘ, ਹੈੱਡ ਗ੍ਰੰਥੀ ਫੂਲਾ ਸਿੰਘ ਮੌਜੂਦ ਸਨ।