ਪਟਿਆਲਾ: ਹਲਕਾ ਸ਼ੁਤਰਾਣਾ ਤੋਂ ਅਕਾਲੀ ਨੇਤਾ ਵਨਿੰਦਰ ਕੌਰ ਲੂੰਬਾ ਵੱਲੋਂ ਅਗਾਮੀ ਚੋਣ ਨਾ ਲੜਨ ਦਾ ਐਲਾਨ

ਪਟਿਆਲਾ: ਹਲਕਾ ਸ਼ੁਤਰਾਣਾ ਤੋਂ ਅਕਾਲੀ ਨੇਤਾ ਵਨਿੰਦਰ ਕੌਰ ਲੂੰਬਾ ਵੱਲੋਂ ਅਗਾਮੀ ਚੋਣ ਨਾ ਲੜਨ ਦਾ ਐਲਾਨ

ਰਵੇਲ ਸਿੰਘ ਭਿੰਡਰ

ਪਟਿਆਲਾ, 7 ਮਾਰਚ

ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਵਿਧਾਨ ਸਭਾ ਦੀ ਆਗਾਮੀ ਚੋਣ ਲੜਣ ਤੋਂ ਪਾਰਟੀ ਨੂੰ ਨਾਂਹ ਕਰ ਦਿੱਤੀ ਹੈ। ਉਹ ਪਾਰਟੀ ਦੀ ਹਲਕਾ ਇੰਚਾਰਜ ਵੀ ਹਨ। ਉਨ੍ਹਾਂ ਦਾ ਹਲਕੇ ਵਿੱਚ ਸਿਆਸੀ ਰਸੂਖ ਹੈ ਪਰ ਉਨ੍ਹਾਂ ਅਚਨਚੇਤ ਚੋਣ ਸਿਆਸਤ ਤੋਂ ਲਾਂਭੇ ਰਹਿਣ ਦਾ ਫੈਸਲਾ ਕਰ ਲਿਆ। ਭਾਵੇਂ ਉਨ੍ਹਾਂ ਵੱਲੋਂ ਚੋਣ ਨਾ ਲੜਨ ਦੇ ਫ਼ੈਸਲੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਸਿਰਫ ਇਹੀ ਕਿਹਾ ਹੈ ਕਿ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ’ਤੇ ਇਹ ਫੈਸਲਾ ਕੀਤਾ ਹੈ। ਉਹ ਆਗਾਮੀ ਕੋਈ ਵੀ ਤੇ ਕਿਤੋਂ ਵੀ ਕੋਈ ਚੋਣ ਨਹੀਂ ਲੜਣਗੇ। ਉਨ੍ਹਾਂ ਕਿਹਾ ਕਿ ਅਜੋਕੀ ਰਾਜਨੀਤੀ ਦਾ ਮਿਆਰ ਐਨਾ ਗੰਦਲਾ ਹੋ ਗਿਆ ਹੈ ਕਿ ਉਨ੍ਹਾਂ ਦਾ ਹੁਣ ਸਿਆਸਤ ’ਚ ਦਮ ਘੁੱਟ ਰਿਹਾ ਸੀ। ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ। ਉਨ੍ਹਾਂ ਇਹ ਵੀ ਆਖਿਆ ਕਿ ਕਿਸਾਨ ਸੜਕਾਂ ’ਤੇ ਹਨ ਤੇ ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਸਿਆਸੀ ਲੋਕਾਂ ਨੂੰ 1992 ਦੀ ਤਰਜ਼ ’ਤੇ ਚੋਣਾਂ ਦਾ ਬਾਈਕਾਟ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ ਤੇ ਪਾਰਟੀ ਪ੍ਰਤੀ ਵਫਾਦਾਰੀ ਕਾਇਮ ਰੱਖੀ ਜਾਏਗੀ। ਉਨ੍ਹਾਂ ਦੱਸਿਆ ਕਿ ਸ਼ੁਤਰਾਣਾ ਤੋਂ ਅਗਲੀ ਚੋਣ ਨਾ ਲੜਣ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਜਾਣੂ ਕਰਵਾ ਦਿੱਤਾ ਹੈ। ਬੀਬੀ ਵਨਿੰਦਰ ਲੂੰਬਾ ਅਕਾਲੀ ਦਲ ’ਚ ਵਰਕਿੰਗ ਕਮੇਟੀ ਮੈਂਬਰ ਤੋਂ ਇਲਾਵਾ ਐੱਸਸੀ ਵਿੰਗ ਅਤੇ ਮਹਿਲਾ ਵਿੰਗ ਦੇ ਕੌਮੀ ਜਨਰਲ ਸਕੱਤਰ ਵੀ ਹਨ। ਉਹ ਮਰਹੂਮ ਸਾਬਕਾ ਵਿਧਾਇਕ ਕਾਮਰੇਡ ਬਲਦੇਵ ਸਿੰਘ ਲੂੰਬਾ ‘ਪਾਤੜਾਂ’ ਦੀ ਧੀ ਹਨ ਤੇ ਪੇਕਿਆਂ ਪੱਖੋਂ ਸ਼ੁਤਰਾਣਾ ਹਲਕੇ ਦਾ ਪਿਛੋਕੜ ਹੋਣ ’ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਸਾਲ 2011 ’ਚ ਸ਼ੁਤਰਾਣਾ ਹਲਕੇ ਦੀ ਵਾਗਡੋਰ ਸੌਂਪੀ ਸੀ। ਸਾਲ 2012 ਦੌਰਾਨ ਉਹ ਵਿਧਾਇਕਾ ਬਣੀ ਪਰ ਸਾਲ 2017 ਦੀ ਚੋਣ ’ਚ ਉਨ੍ਹਾਂ ਨੂੰ ਮਾਤ ਮਿਲੀ। ਉਹ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੇ ਧੜੇ ਵਿੱਚ ਹਨ। ਉਨ੍ਹਾਂ ਦੇ ਪਤੀ ਟਰਾਂਸਪੋਰਟ ਵਿਭਾਗ ਪੰਜਾਬ ’ਚ ਉੱਚ ਅਧਿਕਾਰੀ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All