ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਮਾਰਚ
ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰ ਗਏ। ਉਨ੍ਹਾਂ ਨੂੰ ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ 20 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾਇਆ। ਵਿਧਾਨ ਸਭਾ ਹਲਕਾ ਸਨੌਰ ਤੋਂ ਹਰਮੀਤ ਪਠਾਣ ਮਾਜਰਾ , ਵਿਧਾਨ ਸਭਾ ਹਲਕਾ ਨਾਭਾ ਵਿੱਚ ਆਪ ਦੇ ਗੁਰਦੇਵ ਸਿੰਘ ਦੇਵ ਮਾਨ,ਰਾਜਪੁਰਾ ਹਲਕੇ ਤੋਂ ਨੀਨਾ ਮਿੱਤਲ, ਸਮਾਣਾ ਤੋਂ ਆਪ ਦੇ ਉਮੀਦਵਾਰ ਚੇਤਨ ਸਿੰਘ ਜੌੜੇਮਾਜਰਾ, ਵਿਧਾਨ ਸਭਾ ਹਲਕਾ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਗੁਰਲਾਲ ਘਨੌਰ ਜੇਤੂ ਰਹੇੇ।