ਦੇਵੀਗੜ੍ਹ: ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਜੋ ਆਪਣੀ ਚੋਣ ਮੁਹਿੰਮ ਨੂੰ ਬੜੀ ਸਰਗਰਮੀ ਨਾਲ ਚਲਾ ਰਹੇ ਹਨ, ਜਿਨ੍ਹਾਂ ਨੇ ਹੁਣ ਤੱਕ ਹਲਕੇ ਦੇ ਸੱਤਰ ਫੀਸਦੀ ਪਿੰਡਾਂ ਦਾ ਦੌਰਾ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੇ ਹਲਕੇ ’ਚ ਪੈਂਦੇ ਕਈ ਵੱਡੇ ਕਸਬਿਆਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਬੀਤੀ ਸ਼ਾਮ ਉਨ੍ਹਾਂ ਨੇ ਕਸਬਾ ਦੇਵੀਗੜ੍ਹ ਦੇ ਬਜ਼ਾਰਾਂ ਵਿੱਚ ਹਰ ਦੁਕਾਨ ’ਤੇ ਜਾ ਕੇ ਆਪਣੇ ਲਈ ਦੁਕਾਨਦਾਰਾਂ ਤੋਂ ਵੋਟ ਮੰਗੀ। ਇਸ ਮੌਕੇ ਉਨ੍ਹਾਂ ਦੇ ਨਾਲ ਜਰਨੈਲ ਸਿੰਘ ਰਾਜਪੂਤ, ਸਾਹਿਬ ਸਿੰਘ ਤੇ ਹਰਦੇਵ ਸਿੰਘ ਘੜਾਮ, ਡਾ. ਕਰਮਜੀਤ ਰਾਜਗੜ੍ਹ, ਬਲਦੇਵ ਸਿੰਘ ਦੇਵੀਗੜ੍ਹ, ਨਵੀ ਹਾਜੀਪੁਰ, ਗੂਰੀ ਛੰਨਾਂ, ਯਾਦਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ। -ਪੱਤਰ ਪ੍ਰੇਰਕ