ਪੱਤਰ ਪ੍ਰੇਰਕ
ਰਾਜਪੁਰਾ, 3 ਅਗਸਤ
ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦਾ ਪ੍ਰਬੰਧ ਚਲਾਉਣ ਵਾਲੀ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ 26 ਨਵੇਂ ਮੈਂਬਰਾਂ ਦੇ ਨਾਵਾਂ ਦੀ ਸੂਚੀ ਜਾਰੀ ਹੋਣ ਨਾਲ ਹੁਣ ਇਸ ਸੁਸਾਇਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ 100 ਹੋ ਗਈ ਹੈ। ਇਸ ਸਬੰਧੀ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਅ ’ਤੇ ਸੁਸਾਇਟੀ ਵਿੱਚ ਨਵੇਂ ਮੈਂਬਰ ਸ਼ਾਮਿਲ ਕਰਨ ਲਈ ਚਾਰ ਮੈਂਬਰਾਂ ਰਾਜੇਸ਼ ਆਨੰਦ, ਮਹਿੰਦਰ ਸਹਿਗਲ, ਰਾਜ ਕੁਮਾਰ ਟਾਟਾ ਅਤੇ ਭਗਤ ਸਿੰਘ ਚੌਧਰੀ ’ਤੇ ਅਧਾਰਿਤ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਵੱਲੋਂ 26 ਨਵੇਂ ਮੈਂਬਰ ਬਣਾਉਣ ਨੂੰ ਪ੍ਰਵਾਨਗੀ ਦੇ ਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਨਵੇਂ ਮੈਂਬਰਾਂ ਵਿੱਚ ਸਮਾਜ ਸੇਵੀ ਚਰਨਜੀਤ ਸਿੰਘ ਨਾਮਧਾਰੀ, ਯੋਗੇਸ਼ ਕੱਕੜ, ਐਡਵੋਕੇਟ ਦਰਪਣ ਤਲਵਾੜ, ਡਾ. ਹਰਿੰਦਰਪਾਲ ਸਿੰਘ ਲੌਗੀਆ, ਜਤਿੰਦਰ ਵਰਮਾ (ਨਾਟੀ), ਵਿਜੈ ਮੈਨਰੋ, ਵਿਸ਼ਾਲ ਗੁਪਤਾ, ਵਿਜੈ ਵਰਮਾ, ਵਿਜੈ ਸਰਦਾਨਾ, ਵਿਜੈ ਕਿੰਗਰ ਤੇ ਰਾਧੇ ਸ਼ਿਆਮ ਗੁਪਤਾ ਆਦਿ ਸ਼ਾਮਲ ਹਨ।