ਪੱਤਰ ਪ੍ਰੇਰਕ
ਰਾਜਪੁਰਾ, 21 ਫਰਵਰੀ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਨੂੰ ਨੈਸ਼ਨਲ ਪੀਅਰ ਕਮੇਟੀ ਵੱਲੋਂ ਨਾਇਕ ਬੀ+ ਕਾਲਜ ਦਾ ਦਰਜਾ ਮਿਲਿਆ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੁਆ ਅਤੇ ਜਨਰਲ ਸਕੱਤਰ ਸੁਰਿੰਦਰ ਕੌਸ਼ਲ ਨੇ ਦੱਸਿਆ ਕਿ ਕਾਲਜ ਨੂੰ ਇਸ ਸਬੰਧੀ ਪ੍ਰਮਾਣ ਪੱਤਰ ਮਿਲਣ ਨਾਲ ਰਾਜਪੁਰਾ ਖੇਤਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਨ 1966 ਤੋਂ ਇਹ ਕਾਲਜ 1966 ਤੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਕਾਲਜ ਨੂੰ ਬੀ+ ਗ੍ਰੇਡ ਦਿੱਤੇ ਜਾਣ ਨਾਲ ਰਾਜਪੁਰਾ ਸ਼ਹਿਰ ਦਾ ਨਾਮ ਦੇਸ਼ ਭਰ ਵਿੱਚ ਉੱਚਾ ਹੋਇਆ ਹੈ। ਹੁਣ ਨਾਇਕ ਕਮੇਟੀ ਵੱਲੋਂ ਕਾਲਜ ਨੂੰ ਬੀ+ ਗ੍ਰੇਡ ਦਾ ਅਧਿਕਾਰਤ ਦਰਜਾ ਮਿਲਣ ਨਾਲ ਕਾਲਜ ਨੂੰ ਯੂ.ਜੀ.ਸੀ ਵੱਲੋਂ ਗ੍ਰਾਂਟਾਂ ਮਿਲਣਗੀਆਂ।