ਪੱਤਰ ਪ੍ਰੇਰਕ
ਪਟਿਆਲਾ, 15 ਜੁਲਾਈ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ, ਜੰਗਲਾਤ ਸਬ ਕਮੇਟੀ ਦੀ ਅਗਵਾਈ ਵਿੱਚ ਦਿਨ ਰਾਤ ਦੇ ਪੱਕੇ ਧਰਨੇ ਵਿਚ ਭਾਰੀ ਮੀਂਹ ਝੱਖੜ ਹੋਣ ਦੇ ਬਾਵਜੂਦ ਪੰਜਵੇਂ ਦਿਨ ਵੀ ਵਣਪਾਲ ਸਾਊਥ ਸਰਕਲ ਦੇ ਦਫ਼ਤਰ ਅੱਗੇ ਡਟੇ ਰਹੇ ਕਾਮਿਆਂ ਨੇ ਅੱਜ ਰੋਹ ਭਰਪੂਰ ਰੈਲੀ ਕੀਤੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੇ ਧਰਨੇ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਤਨਖ਼ਾਹਾਂ ਜਾਰੀ ਨਾ ਹੋਈਆ ਤਾਂ ਪੰਜਾਬ ਸਰਕਾਰ ਸਮੇਤ ਵਣ ਵਿਭਾਗ ਦੇ ਪ੍ਰਧਾਨ ਵਣ ਮੁੱਖ ਵਣਪਾਲ ਸ੍ਰੀ ਮਿਸ਼ਰਾ ਦੀ ਅਰਥੀ ਸਾੜੀ ਜਾਵੇਗੀ।