ਦੇਵੀਗੜ੍ਹ: ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਦੀ ਨਿਗਰਾਨੀ ਹੇਠ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋਫੈਸਰ ਮਨੀਇੰਦਰ ਪਾਲ ਸਿੰਘ ਦੀ ਅਗਵਾਈ ਵਿਚ ਕਾਲਜ ਵਿੱਚ ਵਾਤਾਵਰਨ ਵਿਸ਼ੇ ਉਤੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇੰਚਾਰਜ ਡਾ. ਸੁਰਜੀਤ ਸਿੰਘ ਪੁਆਰ ਨੇ ਆਏ ਮਹਿਮਾਨਾਂ ਦਾ ਸੁਵਾਗਤ ਕੀਤਾ। ਇਸ ਮੌਕੇ ਧਰਮ ਅਧਿਐਨ ਮੰਚ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਕਨਵੀਨਰ ਅਤੇ ਡਾ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਭਾਸ਼ਣ ਮੁਕਾਬਲਿਆਂ ਤੋਂ ਪਹਿਲਾਂ ਕਾਲਜ ਵਿੱਚ ਵਾਤਾਵਰਨ ਵਿਸ਼ੇ ਉਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਦੇ ਡਿਪਟੀ ਡਾਇਰੈਕਟਰ ਡਾ. ਵਿਪਿਨ ਕੁਮਾਰ ਰਾਮਪਾਲ ਨੇ ਸੰਬੋਧਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ