ਪਟਿਆਲਾ: ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦਿਹਾਤੀ ਵਿਚ ਵੀ ਆਕਸੀਮੀਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਵੇਲੇ ਪਾਰਟੀ ਆਗੂਆਂ ਨੇ ਆਮ ਲੋਕਾਂ ਦਾ ਆਕਸੀਜਨ ਪੱਧਰ ਮਾਪਿਆ। ਪਾਰਟੀ ਆਗੂਆਂ ਅਨੁਸਾਰ ਆਮ ਆਦਮੀ ਪਾਰਟੀ ਦੀ ‘ਆਕਸੀਮੀਟਰ’ ਮੁਹਿੰਮ ਨੂੰ ਆਮ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪ੍ਰਿੰਸੀਪਲ ਜੇ.ਪੀ. ਸਿੰਘ ਸਾਬਕਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਰਟੀ ਦੇ ਹੀ ਨੇਤਾਵਾਂ ਗੁਰਧਿਆਨ ਸਿੰਘ, ਹਰੀ ਚੰਦ ਬਾਂਸਲ ਅਤੇ ਬਿੱਟੂ ਸਿੰਘ ਦੇ ਨਾਲ ਸਿਉਣਾ, ਰੌਂਗਲਾ, ਲੰਗ, ਕਾਠਮੱਠੀ, ਰੋੜੇਵਾਲ, ਫ਼ਤਿਹਪੁਰ, ਬਖ਼ਸ਼ੀਵਾਲ, ਲਚਕਾਣੀ, ਜੱਸੋਵਾਲ ਆਦਿ ਪਿੰਡਾਂ ਵਿੱਚ ਆਕਸੀਮੀਟਰ ਵੰਡੇ ਗਏ। ਹਰ ਪਿੰਡ ਵਿੱਚ ਪਾਰਟੀ ਵੱਲੋਂ ਆਕਸੀ ਮਿੱਤਰ ਟਰੇਨ ਕੀਤੇ ਗਏ ਹਨ ਜਿਨ੍ਹਾਂ ਵੱਲੋਂ ਲੋਕਾਂ ਦਾ ਆਕਸੀਜਨ ਪੱਧਰ ਚੈੱਕ ਕੀਤਾ ਗਿਆ ਅਤੇ ਕਰੋਨਾ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ਦਾ ਲੋਕਾਂ ਵੱਲੋਂ ਭਰਪੂਰ ਸਮਰਥਨ ਕੀਤਾ ਗਿਆ। ਆਕਸੀ ਮਿੱਤਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ਼ ਹਰ ਵਿਅਕਤੀ ਤੱਕ ਘਰ ਘਰ ਪਹੁੰਚ ਕਰ ਕੇ ‘ਆਪ’ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇਣਗੇ। -ਪੱਤਰ ਪ੍ਰੇਰਕ