ਖੇਤਰੀ ਪ੍ਰਤੀਨਿਧ
ਪਟਿਆਲਾ, 27 ਸਤੰਬਰ
ਕੌਮਾਂਤਰੀ ਸੈਰ-ਸਪਾਟਾ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੈਰ ਸਪਾਟਾ, ਪ੍ਰਾਹੁਣਚਾਰੀ ਅਤੇ ਹੋਟਲ ਪ੍ਰਬੰਧਨ ਵਿਭਾਗ ਨੇ ਪੰਜਾਬ ਸੈਰ ਸਪਾਟਾ ਬੋਰਡ ਦੇ ਸਹਿਯੋਗ ਨਾਲ਼ ਪਟਿਆਲਾ ਸ਼ਹਿਰ ਵਿੱਚ ‘ਵਿਰਾਸਤ ਦਰਸ਼ਨ ਰੈਲੀ’ ਕੀਤੀ। ਰੈਲੀ ਦੌਰਾਨ ਇਸ ਵਿਭਾਗ ਤੋਂ ‘ਬੈਚਲਰਜ਼ ਆਫ ਟਰੈਵਲ ਐਂਡ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ’ ਕੋਰਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪਟਿਆਲੇ ਦੀਆਂ ਵੱਖ-ਵੱਖ ਵਿਰਾਸਤੀ ਥਾਵਾਂ ਦੇਖੀਆਂ। ਵਿਭਾਗ ਦੇ ਫ਼ੈਕਲਟੀ ਮੈਂਬਰ ਵੀ ਉਨ੍ਹਾਂ ਦੇ ਨਾਲ਼ ਸ਼ਾਮਿਲ ਰਹੇ।
ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਰੈਲੀ ਪਟਿਆਲਾ ਸ਼ਾਹੀ ਸਮਾਧਾਂ ਇਲਾਕੇ ਤੋਂ ਸ਼ੁਰੂ ਹੋ ਕੇ ਕਿਲਾ ਮੁਬਾਰਕ ’ਚ ਸਮਾਪਤ ਹੋਈ। ਇਸ ਮੌਕੇ ‘ਸੈਰ-ਸਪਾਟਾ’ ਵਿਸ਼ੇ ਨਾਲ ਸਬੰਧਤ ਕੁਇਜ਼ ਵੀ ਕਰਵਾਇਆ ਗਿਆ।