ਪੱਤਰ ਪ੍ਰੇਰਕ
ਪਟਿਆਲਾ, 12 ਜੂਨ
ਪੰਜਾਬ ਦੇ ਵਿਰਾਸਤੀ ਰੇਲਵੇ ਸਟੇਸ਼ਨਾਂ ’ਤੇ ਕੌਮੀ ਝੰਡਾ (ਤਿਰੰਗਾ) ਲਹਿਰਾਉਣ ਦਾ ਕੰਮ ਰੇਲਵੇ ਬੋਰਡ ਨੇ ਅਰੰਭ ਕਰ ਦਿੱਤਾ ਹੈ, ਜਿਸ ਤਹਿਤ ਪਟਿਆਲਾ ਤੇ ਸੰਗਰੂਰ ਵਿੱਚ ਕੌਮੀ ਝੰਡਾ ਲਹਿਰਾ ਦਿੱਤਾ ਗਿਆ ਹੈ। ਇਸ ਸਬੰਧੀ ਪਟਿਆਲਾ ਰੇਲਵੇ ਸਟੇਸ਼ਨ ਮਾਸਟਰ ਕੇਪੀ ਮੀਨਾ ਨੇ ਦੱਸਿਆ ਕਿ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਝੰਡਾ ਲਹਿਰਾਉਣਾ ਮਾਣ ਦੀ ਗੱਲ ਹੈ। ਸ੍ਰੀ ਮੀਨਾ ਨੇ ਦੱਸਿਆ ਕਿ ਕੌਮੀ ਝੰਡਾ ਐੱਮ ਐੱਸ ਅਨੰਦਾ ਗੁਪਤਾ ਕੰਪਨੀ ਫ਼ਿਰੋਜ਼ਪੁਰ ਵੱਲੋਂ ਲਗਾਇਆ ਗਿਆ ਹੈ। ਇਹ ਕੌਮੀ ਝੰਡਾ ਕਰੀਬ 100 ਫੁੱਟ ਉੱਚਾ ਹੈ।