ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 9 ਦਸੰਬਰ
ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਤੇ ਨਾਰਦਰਨ ਰੇਲਵੇ ਮੈਂਨਜ਼ ਯੂਨੀਅਨ ਦੇ ਸੱਦੇ ’ਤੇ ਅੱਜ ਰੇਲਵੇ ਸਟੇਸ਼ਨ ਰਾਜਪੁਰਾ ਵਿੱਚ ਅੰਬਾਲਾ ਡਿਵੀਜ਼ਨ, ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਗੇਟ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਹਲੋਂ ਨੇ ਦੱਸਿਆ ਕਿ ਅੱਜ ਦੇਸ਼ ਵਿੱਚ ਭਾਵੇਂ ਮਜ਼ਦੂਰ ਹੋਣ ,ਕਿਸਾਨ ਹੋਣ ਹਰ ਵਰਗ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹੈ। ਆਲ ਇੰਡੀਆ ਰੇਲਵੇ ਮੈਂਨਜ਼ ਫੈਡਰੇਸ਼ਨ ਅਤੇ ਨਾਰਦਨ ਰੇਲਵੇ ਮੈਂਨਸ ਯੂਨੀਅਨ, ਰੇਲਵੇ ਦੇ ਵੱਖ ਵੱਖ ਮੁੱਦੇ ਜਿਨ੍ਹਾਂ ਵਿਚ ਰੇਲਵੇ ਦਾ ਨਿੱਜੀਕਰਨ ਨਿਗਮੀਕਰਨ, ਨਵੀਂ ਪੈਨਸ਼ਨ ਨੀਤੀ ਨੂੰ ਰੱਦ ਕਰਨ ਵਰਗੇ ਵੱਡੇ ਮੁੱਦਿਆਂ ਲਈ ਲਗਾਤਾਰ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰਦੀ ਆ ਰਹੀ ਹੈ। ਅੱਜ ਦੇਸ਼ ਦਾ ਹਰ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੈਂਨਜ਼ ਯੂਨੀਅਨ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨੀ ਅੰਦੋਲਨ ਦੇ ਸੱਦੇ ਤੇ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਸਮਰਥਨ ਦਿੱਤਾ ਹੈ।
ਸਦਰ ਸਟੇਸ਼ਨਾਂ ’ਤੇ ਕੀਤੇ ਧਰਨੇ ਤੇ ਮੁਜ਼ਾਹਰੇ
ਲਹਿਰਾਗਾਗਾ (ਪੱਤਰ ਪ੍ਰੇਰਕ ): ਇੱਥੇ ਅੱਜ ਨਾਰਦਰਨ ਰੇਲਵੇ ਮੈਨੇਜਮੈਂਟ ਯੂਨੀਅਨ ਨੇ ਕਿਸਾਨ ਸੰਘਰਸ਼ ਅਤੇ ਨਿੱਜੀਕਰਨ ਲਈ ਸਰਕਾਰੀ ਨੀਤੀ ਦਾ ਵਿਰੋਧ ਕਰਦਿਆਂ ਆਪਣੇ ਸਦਰ ਸਟੇਸ਼ਨਾਂ ’ਤੇ ਧਰਨੇ ਅਤੇ ਮੁਜ਼ਾਹਰੇ ਕੀਤੇ। ਇਸ ਤਹਿਤ ਧੂਰੀ ਬ੍ਰਾਂਚ ਦੇ ਕਾਮਰੇਡ ਲੂਨਾ, ਸਕੱਤਰ ਰਾਜੀਵ ਸ਼ਰਮਾ ਲਹਿਰਾਗਾਗਾ ਤੇ ਨਾਥੀ ਰਾਮ ਵੱਲੋਂ ਉਕਲਾਣਾ , ਗੁਰਨੇ ਅਤੇ ਧੂਰੀ ’ਚ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਰਾਜੀਵ ਸ਼ਰਮਾ ਨੇ ਕਿਹਾ ਕਿ ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਨਾਦਰਸ਼ਾਹੀ ਕੀਤੀ ਗਈ ਕਿ ਭਾਜਪਾ ਨੇ ਆਪਣੇ ਹੀ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ’ਚ ਜਾਣ ’ਤੇ ਰੋਕ ਲਾ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਦਾ ਬਹਾਨਾ ਲੈਕੇ ਰੇਲਵੇ ਨੂੰ ਵੇਚਣ ਦੀ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਾਦਰਨ ਰੇਲਵੇ ਮੈੈਨੇਜਮੈਂਟ ਯੂਨੀਅਨ ਰੇਲਵੇ ਨੂੰ ਵਿੱਕਣ ਨਹੀਂ ਦੇਵੇਗੀ ਅਤੇ ਕਿਸਾਨਾਂ ਹੱਕਾਂ ਲਈ ਉਨ੍ਹਾਂ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਸ ਮੌਕੇ ਹਰਨਾਮ ਸਿੰਘ, ਟੀਆਰ ਮੈਣਾ, ਰਵਿੰਦਰ ਮੀਣਾ, ਅਵਤਾਰ ਸਿੰਘ, ਕਿਰਨਬਾਲਾ, ਸੁਖਵਿੰਦਰ ਕੌਰ ,ਜੇਈ ਰਾਜ ਕੁਮਾਰ, ਜੋਨੀ ਰਾਮ ਅਤੇ ਗੋਬਿੰਦ ਸਿੰਗਲਾ ਵੀ ਹਾਜਰ ਸਨ।