ਪੱਤਰ ਪ੍ਰੇਰਕ
ਘੱਗਾ, 6 ਜੁਲਾਈ
ਪਿੰਡ ਜਲਾਲਪੁਰ ਵਿੱਚ ਇਕ ਕਿਸਾਨ ਵੱਲੋਂ ਨਾਲ ਲੱਗਦੇ ਕਿਸਾਨ ਦੀ ਜ਼ਮੀਨ ਵਿੱਚੋਂ ਮਿੱਟੀ ਪੁੱਟ ਕੇ ਆਪਣੀਆਂ ਵੱਟਾਂ ਲਿੰਬਣ ਕਾਰਨ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਿਆ। ਵੱਟਾਂ ਲਿੰਬ ਰਹੇ ਕਿਸਾਨ ਨੇ ਦੂਜੇ ਕਿਸਾਨ ਦੀ ਕੁੱਟਮਾਰ ਕਰ ਦਿੱਤੀ। ਬਾਦਸ਼ਾਹਪੁਰ ਪੁਲੀਸ ਨੇ ਕਿਹਾ ਕਿ ਪਿੰਡ ਜਲਾਲਪੁਰ ਦੇ ਕਰਮ ਸਿੰਘ ਦੀ ਜ਼ਮੀਨ ਪਿੰਡ ਦੇ ਗੁਰਮੁੱਖ ਸਿੰਘ ਨਾਲ ਲੱਗਦੀ ਹੈ। ਕਰਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਗੁਰਮੁੱਖ ਸਿੰਘ ਉਸ ਦੇ ਖੇਤਾਂ ਵਿੱਚੋਂ ਮਿੱਟੀ ਪੁੱਟ ਕੇ ਆਪਣੀਆਂ ਵੱਟਾਂ ਲਿੰਬ ਰਿਹਾ ਸੀ ਜਿਸ ਨਾਲ ਉਸ ਦੇ ਖੇਤ ਲੱਗਿਆ ਝੋਨਾ ਖਰਾਬ ਹੋ ਰਿਹਾ ਸੀ, ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਗੁਰਮੁੱਖ ਸਿੰਘ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲੀਸ ਨੇ ਗੁਰਮੁਖ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।