ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਫ਼ਰਵਰੀ
ਹਲਕਾ ਸ਼ੁਤਰਾਣਾ ਤੋਂ ਤਿੰਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਚੋਣ ਮੈਦਾਨ ਵਿੱਚ ਕੁੱਲ ਨੌੰ ਉਮੀਦਵਾਰ ਰਹਿ ਗਏ ਹਨ। ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਨਰਾਇਣ ਸਿੰਘ ਨਰਸੋਤ ਦੇ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਛਿੰਦਰਪਾਲ, ਅਮਰਜੀਤ ਸਿੰਘ ਘੱਗਾ ਦੇ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ ਅਤੇ ਸਾਧੂ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਹਲਕਾ ਸ਼ੁਤਰਾਣਾ ਤੋਂ ਕੁੱਲ 18 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸੀ। ਕਾਗਜ਼ਾਂ ਦੀ ਪੜਤਾਲ ਮਗਰੋਂ 12 ਤੇ ਨਾਮਜ਼ਦਗੀਆਂ ਵਾਪਸ ਲੈਣ ਮਗਰੋਂ ਹੁਣ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ ‘ਆਪ’ ਦੇ ਕੁਲਵੰਤ ਸਿੰਘ ਬਾਜ਼ੀਗਰ, ਕਾਂਗਰਸ ਦੇ ਦਰਬਾਰਾ ਸਿੰਘ ਬਣਵਾਲਾ, ਅਕਾਲੀ+ਬਸਪਾ ਦੇ ਬੀਬੀ ਵਨਿੰਦਰ ਕੌਰ ਲੂੰਬਾ, ਪੀਐਲਸੀ+ਭਾਜਪਾ ਵੱਲੋ ਨਰਾਇਣ ਸਿੰਘ ਨਰਸੌਤ, ਸੰਯੁਕਤ ਸਮਾਜ ਮੋਰਚਾ ਵੱਲੋਂ ਅਮਰਜੀਤ ਸਿੰਘ ਘੱਗਾ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਜੀਤ ਸਿੰਘ ਲਦਾਲ ਅਤੇ ਸਮਾਜਵਾਦੀ ਪਾਰਟੀ ਵੱਲੋਂ ਸੁਖਵਿੰਦਰ ਸਿੰਘ ਬਕਰਾਹਾ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰ ਨਰਿੰਦਰ ਬੋਕਸਰ ਅਤੇ ਗੁਰਧਿਆਨ ਸਿੰਘ ਮੈਦਾਨ ਵਿੱਚ ਹਨ।