ਪੱਤਰ ਪ੍ਰੇਰਕ
ਰਾਜਪੁਰਾ, 15 ਨਵੰਬਰ
ਇੱਥੋਂ ਦੀ ਸਮਾਜਸੇਵੀ ਸੰਸਥਾ ਨੰਨ੍ਹੇ ਹਾਥੋਂ ਮੇਂ ਕਲਮ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਨੰ. 1 ਅਤੇ ਰਾਜਪੁਰਾ 2 ਵਿਖੇ ਵਿਦਿਆਰਥੀਆਂ ਨਾਲ ਮਿਲ ਕੇ ਸੰਸਥਾ ਦੇ ਮੈਂਬਰ ਅਭਿਸ਼ੇਕ ਕਿੰਗਰ ਅਤੇ ਸਕੂਲ ਦੀ ਮੁੱਖ ਅਧਿਆਪਕਾ ਭੋਲੀ ਰਾਣੀ ਦੀ ਸਾਂਝੀ ਅਗਵਾਈ ਵਿੱਚ ਚਿਲਡਰਨ ਡੇਅ ਮਨਾਇਆ ਗਿਆ ਜਿਸ ਵਿੱਚ ਸੰਸਥਾ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਚਾਕਲੇਟ ਵੰਡੀ ਗਈ। ਇਸ ਮੌਕੇ ਭੁਪਿੰਦਰ ਸਿੰਘ, ਵਿਕਾਸ ਸੂਦ, ਮੇਜਰ ਸਿੰਘ, ਜਸਵੀਰ ਕੌਰ, ਰੀਤੂ ਵਰਮਾ, ਨੀਰੂ ਸ਼ਰਮਾ, ਸੰਦੀਪ ਪਹੂਜਾ ਮੌਜੂਦ ਸਨ।