ਪੱਤਰ ਪ੍ਰੇਰਕ
ਘਨੌਰ, 16 ਸਤੰਬਰ
ਅਮ੍ਰਿੰਤਸਰ-ਦਿੱਲੀ ਕੌਮੀ ਸ਼ਾਹ ਮਾਰਗ ’ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀ ਸੁਨਿਆਰ ਦੇ ਕਾਰੀਗਰਾਂ ਤੋਂ 1555 ਗ੍ਰਾਮ ਸੋਨੇ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਸੁਨੀਲ ਕੁਮਾਰ ਵਰਮਾ ਵਾਸੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਲੰਘੀ ਦੇਰ ਰਾਤ ਨੂੰ ਉਸ ਦੀ ਦੁਕਾਨ ਦੇ ਦੋ ਕਾਰੀਗਰ ਰਾਜ ਕੁਮਾਰ ਤੇ ਮੰਨਦੂਲ ਮਲਿਕ ਵਾਸੀ ਪੱਛਮੀ ਬੰਗਾਲ ਅੰਬਾਲਾ ਤੋਂ ਉਸ ਦੀ ਦੁਕਾਨ ਲਈ 155 ਗ੍ਰਾਮ ਸੋਨਾ ਲੈ ਕੇ ਮੋਟਰਸਾਈਕਲ ’ਤੇ ਆ ਰਹੇ ਸਨ। ਉਹ ਸ਼ੰਭੂ ਦੇ ਫਲਾਈੳਵਰ ’ਤੇ ਪੁਜੇ ਤਾਂ ਪਿੱਛੋਂ ਇੱਕ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀਆਂ ਨੇ ਇਨ੍ਹਾਂ ਦਾ ਸੋਨੇ ਵਾਲਾ ਬੈਗ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।